ਇੰਗਲੈਂਡ ਤੋਂ ਆਏ ਤਰਲੋਚਨ ਮੁਠੱਡਾ ਨਾਲ ਵਿਚਾਰ-ਚਰਚਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਿੱਘਾ ਸਨਮਾਨ

ਜਲੰਧਰ - ਪੰਜਾਬੀ ਸਾਹਿਤ ਸਭਾ ਗਲਾਸਗੋ ਦੀਆਂ ਸਾਹਿਤਕ ਸਭਿਆਚਾਰਕ ਅਤੇ ਸਮਾਜਕ ਸਰਗਰਮੀਆਂ ਨਾਲ ਜੁੜੇ ਲੇਖਕ, ਲੋਕ ਸਰੋਕਾਰਾਂ ਵਿਗਿਆਨਕ ਤਰਕਸ਼ੀਲ ਸੋਚ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਤਰਲੋਚਨ ਮੁਠੱਡਾ ਨਾਲ ਅੱਜ ਦੇਸ਼ ਭਗਤ ਯਾਦਗਾਰ ਹਾਲ ਹੋਈ ਗੰਭੀਰ ਵਿਚਾਰ-ਚਰਚਾ।

ਤਰਲੋਚਨ ਮੁਠੱਡਾ ਨੇ ਪ੍ਰਵਾਸ ਦੇ ਦਰਦ, ਬੇਰੁਜ਼ਗਾਰੀ, ਮਹਿੰਗਾਈ, ਸਮਾਜਕ ਸਭਿਆਚਾਰਕ ਸੰਕਟ, ਮਾਨਸਿਕ ਤਣਾਅ, ਨਵੀਂ ਮਈ ਨੌਜਵਾਨ ਪੀੜ੍ਹੀ ਦੀ ਵੇਦਨਾ, ਸਾਡੇ ਇਤਿਹਾਸਕ ਵਿਰਾਸਤਮਈ ਪਿਛੋਕੜ ਅਤੇ ਬੁਰੀ ਤਰ੍ਹਾਂ ਖ਼ੁਰਦੀਆਂ ਮਾਨਵੀ ਕਦਰਾਂ ਕੀਮਤਾਂ ਵਿੱਚ ਨਪੀੜੇ ਅਤੇ ਦੇਸ਼ ਪ੍ਰਦੇਸ਼ ਦੀਆਂ ਦੋ ਬੇੜੀਆਂ 'ਚ ਫਸੇ ਪਰਿਵਾਰਾਂ ਦੇ ਪਰਿਵਾਰ ਕਿਹੋ ਜਿਹੇ ਅਦਿੱਖ ਸੰਤਾਪ ਦੀ ਭੱਠੀ 'ਚ ਭੁੱਜ ਰਹੇ ਹਨ, ਇਸਦੀ ਠੋਸ ਤੱਥਾਂ ਸਹਿਤ ਦਾਸਤਾਂ ਸੁਣਾਈ। ਤਰਲੋਚਨ ਮੁਠੱਡਾ ਨੇ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਪੰਜਾਬ ਦੀਆਂ ਸਮੂਹ ਲੋਕ-ਹਿਤੈਸ਼ੀ ਸੰਸਥਾਵਾਂ ਨੂੰ ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਫਾਸ਼ੀ ਹੱਲੇ ਦੇ ਚੌਤਰਫ਼ੇ ਹੱਲੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਅਤੇ ਸੰਗਰਾਮ ਕਰਨ ਲਈ  ਪ੍ਰੇਰਤ ਕਰਨ 'ਤੇ ਮੁਬਾਰਕਬਾਦ ਦਿੱਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ ਅਤੇ ਗੁਰਮੀਤ ਸਿੰਘ ਨੇ ਤਰਲੋਚਨ ਮੁਠੱਡਾ, ਉਹਨਾਂ ਦੇ ਪਿਤਾ ਸ੍ਰੀ ਪਿਆਰਾ ਲਾਲ ਅਤੇ ਭਤੀਜੇ ਨਵਦੀਪ ਦੀਪਾ ਮੁਠੱਡਾ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ। ਉਹਨਾਂ ਨੇ ਕਮੇਟੀ ਤਰਫ਼ੋਂ ਤਰਲੋਚਨ ਹੋਰਾਂ ਨੇ ਦੇਸ਼ ਭਗਤ ਆਮਦ 'ਤੇ ਜੀ ਆਇਆਂ ਕਹਿੰਦਿਆਂ ਦਿਲੀ ਧੰਨਵਾਦ ਕੀਤਾ।