ਧਾਰਮਿਕ ਸਿਖਿਆਵਾਂ ਅਤੇ ਪ੍ਰਮਾਤਮਾ ਦਾ ਸਿਮਰਨ ਹੀ ਮਨੁੱਖ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ: ਗਿਆਨੀ ਸਰਬਜੀਤ ਸਿੰਘ

ਨਵਾਂਸ਼ਹਿਰ - ਗੁਰਮਤਿ ਅਨੁਸਾਰ ਸੇਵਾ ਅਤੇ ਸਿਮਰਨ ਹਰ ਇਨਸਾਨ ਲਈ ਬਹੁਤ ਜਰੂਰੀ ਹਨ। ਮਨੁੱਖ ਦੇ ਅੰਦਰ ਇਹ ਭਾਵਨਾਵਾਂ ਪੈਦਾ ਕਰਨ ਲਈ ਗੁਰੂ ਸਾਹਿਬ ਵਲੋਂ ਗੁਰਬਾਣੀ ਰਾਹੀਂ ਦਿੱਤੀਆਂ ਗਈਆਂ ਸਿਖਿਆਵਾਂ ਦਾ ਅਧਿਐਨ ਕਰਨ ਅਤੇ ਉਨਾਂ ਵਲੋਂ ਦਰਸਾਏ ਮਾਰਗ ਤੇ ਚਲਣ ਨਾਲ ਹੀ ਸੇਵਾ ਦਾ ਮਾਰਗ ਵੀ ਪ੍ਰਸ਼ਸਤ ਹੁੰਦਾ ਹੈ। ਇਹ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸੁਸਾਇਟੀ ਦੀ ਇਕ ਮੀਟਿੰਗ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ।

ਨਵਾਂਸ਼ਹਿਰ - ਗੁਰਮਤਿ ਅਨੁਸਾਰ ਸੇਵਾ ਅਤੇ ਸਿਮਰਨ ਹਰ ਇਨਸਾਨ ਲਈ ਬਹੁਤ ਜਰੂਰੀ ਹਨ। ਮਨੁੱਖ ਦੇ ਅੰਦਰ ਇਹ ਭਾਵਨਾਵਾਂ ਪੈਦਾ ਕਰਨ ਲਈ ਗੁਰੂ ਸਾਹਿਬ ਵਲੋਂ ਗੁਰਬਾਣੀ ਰਾਹੀਂ ਦਿੱਤੀਆਂ ਗਈਆਂ ਸਿਖਿਆਵਾਂ ਦਾ ਅਧਿਐਨ ਕਰਨ ਅਤੇ ਉਨਾਂ ਵਲੋਂ ਦਰਸਾਏ ਮਾਰਗ ਤੇ ਚਲਣ ਨਾਲ ਹੀ ਸੇਵਾ ਦਾ ਮਾਰਗ ਵੀ ਪ੍ਰਸ਼ਸਤ ਹੁੰਦਾ ਹੈ। ਇਹ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸੁਸਾਇਟੀ ਦੀ ਇਕ ਮੀਟਿੰਗ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। 
ਉਨਾਂ ਕਿਹਾ ਕਿ ਗੁਰਬਾਣੀ ਸਿਮਰਨ ਮਨੁੱਖ ਅੰਦਰ ਸੇਵਾ ਦੀ ਭਾਵਨਾ ਉਤਪੰਨ ਕਰਦਾ ਹੈ ਜਿਸ ਨਾਲ ਹਰ ਵਿਅਕਤੀ ਦੇ ਮਨ ਵਿਚ ਦੂਜਿਆਂ ਦਾ ਭਲਾ ਕਰਨ ਦਾ ਜਜ਼ਬਾ ਉਜਾਗਰ ਹੁੰਦਾ ਹੈ। ਇਸ ਮਾਰਗ ਤੇ ਚਲ ਕੇ ਹੀ ਅੱਜ ਬਹੁਤ ਸਾਰੀਆਂ ਸੰਸਥਾਵਾਂ ਮਾਨਵਤਾ ਦੇ ਭਲੇ ਲਈ ਕੰਮ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਸੋਸਾਇਟੀ ਵਿਚ ਸੇਵਾ ਕਰਨ ਵਾਲੇ ਹਰ ਮੈਂਬਰ ਨੂੰ ਗੁਰਮਤਿ ਦੇ ਧਾਰਨੀ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਇਸ ਮਾਰਗ ਤੇ ਚਲ ਕੇ ਅਸੀਂ ਸਮਾਜ ਸੇਵਾ ਲਈ ਹੋਰ ਦ੍ਰਿੜਤਾ ਨਾਲ ਕੰਮ ਕਰ ਸਕੀਏ। ਗਿਆਨੀ ਸਰਬਜੀਤ ਸਿੰਘ ਜੀ ਅੱਜ ਵਿਦੇਸ਼ ਪਰਤਣ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਫਤਰ ਆਏ ਸਨ ਅਤੇ ਉਹਨਾਂ ਨੇ ਮੈਂਬਰਾਂ ਨਾਲ ਸੁਸਾਇਟੀ ਵਲੋ ਚਲਾਏ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੇ ਨਾਲ ਨਾਲ ਇਸ ਸਾਲ ਵਿੱਚ ਹੋਣ ਵਾਲੇ ਸਲਾਨਾ ਕੀਰਤਨ ਦਰਬਾਰ ਬਾਰੇ ਅਤੇ ਗੁਰਮਤਿ ਸਮਾਗਮਾਂ ਬਾਰੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ।
    ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਕੀਰਤਨ ਦਰਬਾਰ ਨਵੰਬਰ ਮਹੀਨੇ ਵਿੱਚ ਖਾਲਸਾ ਸਕੂਲ ਦੀ ਗਰਾਉਂਡ ਵਿਖੇ ਕਰਵਾਉਣ ਦਾ ਫੈਸਲਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਇਸ ਕੀਰਤਨ ਦਰਬਾਰ ਨੂੰ ਸਮਰਪਿਤ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਅਲੱਗ ਅਲੱਗ ਪਿੰਡਾਂ ਵਿੱਚ 20 ਦੇ ਕਰੀਬ ਗੁਰਮਤਿ ਸਮਾਗਮ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਕਰਵਾਏ ਜਾਣ ਬਾਰੇ ਵੀ ਫੈਸਲੇ ਲਏ ਗਏ। ਉਹਨਾਂ ਦੱਸਿਆ ਕਿ ਸਾਰੇ ਮੈਂਬਰਾਂ ਦੇ ਵਿੱਚ ਇਹਨਾਂ ਸਮਾਗਮਾਂ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਇਹਨਾਂ ਦੀ ਤਿਆਰੀਆਂ ਦੀ ਹੁਣ ਤੋਂ ਹੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ।
ਇਸ ਮੀਟਿੰਗ ਦੌਰਾਨ ਸੋਸਾਇਟੀ ਦੇ ਸਰਪ੍ਰਸਤ ਬਲਵੰਤ ਸਿੰਘ ਸੋਇਤਾ, ਉੱਤਮ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਤਰਲੋਚਨ ਸਿੰਘ ਖਟਕੜ ਕਲਾਂ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ,  ਕਮਲਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਬਾਰੜਾ, ਪਰਮਿੰਦਰ ਸਿੰਘ, ਕੁਲਜੀਤ ਸਿੰਘ ਖਾਲਸਾ,  ਰਮਣੀਕ ਸਿੰਘ, ਹਕੀਕਤ ਸਿੰਘ ਹਰਦੀਪ ਸਿੰਘ ਗੜ ਪਧਾਣਾ, ਕੁਲਵਿੰਦਰ ਸਿੰਘ ਭੀਣ, ਮਨਮੋਹਨ ਸਿੰਘ, ਬਖਸ਼ੀਸ਼ ਸਿੰਘ, ਬਲਦੇਵ ਸਿੰਘ, ਲਛਮਣ ਸਿੰਘ,  ਜੋਗਿੰਦਰ ਸਿੰਘ ਮਹਾਲੋਂ,  ਮੁਖਵਿੰਦਰ ਪਾਲ ਸਿੰਘ,  ਦਲਜੀਤ ਸਿੰਘ ਬਡਵਾਲ,  ਦਲਜੀਤ ਸਿੰਘ ਸੈਣੀ,  ਅਮਰੀਕ ਸਿੰਘ ਸੈੰਬੀ, ਦਲਜੀਤ ਸਿੰਘ ਕਰੀਹਾ, ਗੁਰਬਖਸ਼ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ।