ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਦਾ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ - ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿੱਚ ਅੱਜ ਸਕੂਲ ਦਾ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਮੇਂ ਇੰਦਰਜੀਤ ਕੌਰ ਦਾ ਜਨਮ ਦਿਨ ਵੀ ਮਨਾਇਆ ਗਿਆ। ਇਸ ਸ਼ੁੱਭ ਮੌਕੇ ਉੱਪਰ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸਪੈਸ਼ਲ ਬੱਚਿਆਂ, ਸਟਾਫ, ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਤੇ ਸੁਸਾਇਟੀ ਮੈਂਬਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਹੁਸ਼ਿਆਰਪੁਰ - ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿੱਚ ਅੱਜ ਸਕੂਲ ਦਾ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਮੇਂ ਇੰਦਰਜੀਤ ਕੌਰ ਦਾ ਜਨਮ ਦਿਨ ਵੀ ਮਨਾਇਆ ਗਿਆ। ਇਸ ਸ਼ੁੱਭ ਮੌਕੇ ਉੱਪਰ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸਪੈਸ਼ਲ ਬੱਚਿਆਂ, ਸਟਾਫ, ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਤੇ ਸੁਸਾਇਟੀ ਮੈਂਬਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। 
ਇਸ ਸਮੇਂ ਪਰਮਜੀਤ ਸੱਚਦੇਵਾ ਵੱਲੋਂ 1 ਲੱਖ ਰੁਪਏ ਦੇ ਡਿਜੀਟਲ ਮੋਬਾਇਲ ਤੇ ਖੇਡ ਸਮੱਗਰੀ ਸਪੈਸ਼ਲ ਬੱਚਿਆਂ ਲਈ ਭੇਂਟ ਕੀਤੀ ਗਈ। ਜਿਸ ਆਧੁਨਿਕ ਤਕਨੀਕ ਦੇ ਹੈਡਬਾਲ ਤੇ ਬਾਲੀਵਾਲ ਮੌਜੂਦ ਸਨ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਫਾਂਊਡਰ ਮੈਂਬਰ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਚੰਦਰ ਐਰੀ ਵੱਲੋਂ ਸਕੂਲ ਦੇ ਸਥਾਪਨਾ ਦਿਵਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 1 ਮਈ 1995 ਨੂੰ ਤੇਗਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਦੀ ਸਥਾਪਨਾ ਕੀਤੀ ਗਈ ਤੇ ਸ਼ੁਰੂਆਤ ਵਿੱਚ 4 ਸਪੈਸ਼ਲ ਬੱਚੇ ਤੇ 1 ਅਧਿਆਪਕ ਸੀ। ਉਨ੍ਹਾਂ ਦੱਸਿਆ ਕਿ ਸਾਲ 2000 ਵਿੱਚ ਜਹਾਨਖੇਲਾ ਦੀ ਪੰਚਾਇਤ ਨੇ ਸਕੂਲ ਦੀ ਸਥਾਪਨਾ ਲਈ ਪੰਚਾਇਤੀ ਜ਼ਮੀਨ ਫ੍ਰੀ ਵਿੱਚ ਦਿੱਤੀ ਤੇ ਸਾਲ 2005 ਵਿੱਚ ਸਕੂਲ ਜਹਾਨਖੇਲਾ ਵਿਖੇ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸਕੂਲ ਵਿੱਚ 225 ਸਪੈਸ਼ਲ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਵੱਲੋਂ ਇਸ ਸਕੂਲ ਤੋਂ ਇਲਾਵਾ ਜੇ.ਐਸ.ਐਸ.ਆਸ਼ਾ ਕਿਰਨ ਪਿੰਗਲਵਾੜਾ ਸਪੈਸ਼ਲ ਸਕੂਲ ਜੋ ਕਿ ਬੋਲਣ ਤੇ ਸੁਣਨ ਦੀ ਸ਼ਕਤੀ ਨਾ ਰੱਖਣ ਵਾਲੇ ਬੱਚਿਆਂ ਲਈ ਕੱਕੋ ਵਿਖੇ ਚਲਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਜਹਾਨਖੇਲਾ ਵਿਖੇ ਟੀਚਰ ਟ੍ਰੇਨਿੰਗ ਇੰਸਟੀਚਿਊਟ ਚਲਾਇਆ ਜਾ ਰਿਹਾ ਹੈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਵੱਲੋਂ ਸ਼੍ਰੀਮਤੀ ਇੰਦਰਜੀਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ, ਉਨ੍ਹਾਂ ਕਿਹਾ ਕਿ ਸੱਚਦੇਵਾ ਪਰਿਵਾਰ ਵੱਲੋਂ ਹਰ ਸਮੇਂ ਸਕੂਲ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਤੇ ਹਰ ਖੁਸ਼ੀ ਪਰਿਵਾਰ ਸਪੈਸ਼ਲ ਬੱਚਿਆਂ ਨਾਲ ਸਾਂਝੀ ਕਰਦਾ ਹੈ। ਇਸ ਮੌਕੇ ਸ਼੍ਰੀਮਤੀ ਇੰਦਰਜੀਤ ਕੌਰ ਨੂੰ ਸੁਸਾਇਟੀ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਹਰਬੰਸ ਸਿੰਘ ਨੇ ਸਭ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਤੇ ਸੱਚਦੇਵਾ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਇੰਦਰਜੀਤ ਕੌਰ ਵੱਲੋਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਿਮਰਤਾ ਤੇ ਸਾਦਗੀ ਦੇ ਗੁਣ ਦਿੱਤੇ ਹਨ ਜੋ ਹਰ ਸਮੇਂ ਜਰੂਰਤਮੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਹੋਸਟਲ ਕਮੇਟੀ ਚੇਅਰਮੈਨ ਕਰਨਲ ਗੁਰਮੀਤ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਅਮਰਦੀਪ ਸਿੰਘ ਸੱਚਦੇਵਾ, ਸ਼੍ਰੀਮਤੀ ਨੇਹਾ ਸੱਚਦੇਵਾ, ਰਾਮ ਕੁਮਾਰ ਸ਼ਰਮਾ, ਲੋਕੇਸ਼ ਖੰਨਾ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਸਮੇਤ ਸਟਾਫ ਦੇ ਹੋਰ ਮੈਂਬਰ ਮੌਜੂਦ ਸਨ।