ਸਰਕਾਰੀ ਮਿਡਲ ਸਮਾਰਟ ਸਕੂਲ ਮੰਗੂਪੁਰ ਦੀਆਂ ਤਿੰਨ ਵਿਦਿਆਰਥਣਾ ਨੇ ਸਿਰਜਿਆ ਇਤਿਹਾਸ
ਸੜੋਆ - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਰਕਾਰੀ ਮਿਡਲ ਸਮਾਰਟ ਸਕੂਲ ਮੰਗੂਪੁਰ ਦੀਆਂ ਤਿੰਨ ਹੋਣਹਾਰ ਵਿਦਿਆਰਥਣਾ ਨੇ ਲੜਕਿਆਂ ਨੂੰ ਪਛਾੜਦਿਆਂ ਕ੍ਰਮਵਾਰ 95 ਫੀਸਦੀ ਅੰਕ ਪ੍ਰਾਪਤ ਕਰਕੇ ੲਕੂਲ, ਅਧਿਆਪਕ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਸਕੂਲ ਦੇ ਮੁਖੀ ਬਲਵਿੰਦਰ ਸਿੰਘ ਨਾਨੋਵਾਲ ਨੇ ਦੱਸਿਆ ਕਿ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਮਿਡਲ ਸਮਾਰਟ ਸਕੂਲ ਮੰਗੂਪੁਰ ਵਲੋਂ ਸਾਰੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਸ਼ਾਨਦਾਰ ਪ੍ਰਾਪਤੀ ਕਰਦੇ ਹੋਏ ਪਾਸ ਹੋਏ ਹਨ। ਜਦੋਂ ਕਿ ਇਸ ਸਕੂਲ ਦੀ ਪ੍ਰੀਤ ਸੰਧੂ ਪੁੱਤਰੀ ਜੋਗਿੰਦਰ ਪਾਲ ਨੇ 600/574 ਭਾਵ 95-6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਿਮਰਨ ਪੁੱਤਰੀ ਰਾਮਜੀ ਦਾਸ ਨੇ 573 ਭਾਵ 95-5 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਸਾਨੀਆ ਸੰਧੂ ਪੁੱਤਰੀ ਹੁਸਨ ਲਾਲ 572 ਭਾਵ 95-3 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਲਵਿੰਦਰ ਸਿੰਘ ਸਕੂਲ ਮੁਖੀ ਨੇ ਸਕੂਲ ਵਲੋਂ ਅੱਠਵੀਂ ਜਮਾਤ ਦੇ ਇਸ ਸੈਸ਼ਨ ਵਿੱਚ ਅਪੀਅਰ ਹੋਏ ਸਾਰੇ ਸਫਲ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਉਹਨਾਂ ਸਕੂਲ ਦੇ ਮਿਹਨਤੀ ਸਟਾਫ ਨੂੰ ਵੀ ਵਧਾਈਆਂ ਦਿੰਦਿਆਂ ਅਧਿਆਪਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਨ ਦੀ ਅਪੀਲ ਕੀਤੀ। ਸਫਲ ਹੋਏ ਵਿਦਿਆਰਥੀਆਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਚੌਧਰੀ ਅਜੈ ਮੰਗੂਪੁਰ, ਚੌਧਰੀ ਮਹਿੰਦਰ ਪਾਲ ਭੂੰਬਲਾ ਸਰਪੰਚ, ਠੇਕੇਦਾਰ ਰੌਸ਼ਨ ਲਾਲ, ਸੋਹਣ ਲਾਲ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਪ੍ਰਵੀਨ ਕੁਮਾਰ ਸਾਬਕਾ ਚੇਅਰਮੈਨ, ਪਰਵਿੰਦਰ ਕੌਰ ਉਪ ਚੇਅਰਮੈਨ, ਕੁਲਦੀਪ ਕੁਮਾਰ, ਰਿੰਪੀ ਰਾਣੀ, ਰਾਹੁਲ ਚੌਧਰੀ, ਅਮਰਜੀਤ, ਰੀਨਾ ਕੁਮਾਰੀ, ਏਨਾ ਰਾਣੀ, ਤਰਸੇਮ ਲਾਲ, ਰਾਮ ਦਾਸ ਸਾਬਕਾ ਸਰਪੰਚ, ਸੋਹਣ ਲਾਲ ਪੱਪੂ, ਸੂਬੇਦਾਰ ਰਾਮ ਪਾਲ ਅਤੇ ਤੇਲੂ ਰਾਮ ਪੰਚ ਆਦਿ ਵੀ ਹਾਜ਼ਰ ਸਨ।