ਰੋਟਰੀ ਆਈ ਬੈਂਕ ਦੀਆਂ ਕੀਮਤੀ ਸੇਵਾਵਾਂ ਨਾਲ ਕੋਰਨੀਆ ਬਲਾਇੰਡਨੈਸ ਨੂੰ ਮਿਲ ਰਹੀ ਹੈ ਰੋਸ਼ਨੀ - ਪ੍ਰਿੰਸੀਪਲ ਵਿਧੀ ਭੱਲਾ

ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ 28 ਸਾਲਾਂ ਰਸ਼ਪਾਲ ਸਿੰਘ ਵਾਸੀ ਪਿੰਡ ਕਡਿਆਣਾ (ਦਸੂਹਾ) ਨੂੰ ਰੋਸ਼ਨੀ ਦੇਣ ਉਪਰੰਤ ਉਸ ਦੀ ਪੱਟੀ ਖੋਲਣ ਤੇ ਸਮਾਰੋਹ ਦਾ ਆਯੋਜਨ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵਕ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਡਾ.ਬਾਲੀ ਹਸਪਤਾਲ, ਮਾਡਲ ਟਾਊਨ ਵਿਖੇ ਕੀਤਾ ਗਿਆ।ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਪ੍ਰਿੰਸੀਪਲ ਵਿਧੀ ਭੱਲਾ ਡੀ.ਏ.ਵੀ.ਸਕੂਲ ਆਫ ਐਜੁਕੇਸ਼ਨ ਮੌਜੂਦ ਹੋਈ ਅਤੇ ਸੁਸਾਇਟੀ ਦੇ ਸਕੱਤਰ ਪ੍ਰਿੰ.ਡੀ.ਕੇ.ਸ਼ਰਮਾ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੁਸਾਇਟੀ ਦੇ ਅਹੁੱਦੇਦਾਰਾਂ ਸੰਜੀਵ ਅਰੋੜਾ, ਜੇ.ਬੀ. ਬਹਿਲ ਅਤੇ ਡਾ. ਜਮੀਲ ਬਾਲੀ ਵਲੋਂ ਮੁੱਖ ਮਹਿਮਾਨ ਸ਼੍ਰੀਮਤੀ ਵਿਧੀ ਭੱਲਾ ਨੂੰ ਫੁਲਾਂ ਦੇ ਗੁੱਛੇ ਭੇਂਟ ਕੀਤੇ ਗਏ ਅਤੇ 28 ਸਾਲਾਂ ਰਸ਼ਪਾਲ ਸਿੰਘ ਦੀ ਅੱਖ ਦੀ ਪੱਟੀ ਖੋਲੀ ਗਈ ਅਤੇ ਉਨਾਂ ਨੂੰ ਰੋਸ਼ਨੀ ਮਿਲਣ ਤੇ ਪ੍ਰਿੰ.ਵਿਧੀ ਭੱਲਾ ਵਲੋਂ ਵਧਾਈ ਦਿੱਤੀ ਗਈ।

ਇਸ ਮੌਕੇ ਤੇ ਪ੍ਰਿੰ. ਵਿਧੀ ਭੱਲਾ ਨੇ ਕਿਹਾ ਕਿ ਕੋਰਨੀਅਲ ਬਲਾਇੰਡਨੈਸ ਪੀੜ੍ਹਿਤਾਂ ਦੀ ਜੋ ਸੇਵਾ ਰੋਟਰੀ ਆਈ ਬੈਂਕ ਕਰ ਰਿਹਾ ਹੈ ਉਸ ਦਾ ਕੋਈ ਮੁੱਲ ਨਹੀਂ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇਤਰਦਾਨ ਸਹੁੰ ਪੱਤਰ ਭਰਨ ਦੇ ਲਈ ਅੱਗੇ ਆਉਣ ਤਾਂਕਿ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਇਸ ਸੰਸਾਰ ਨੂੰ ਦੇਖਦੀਆਂ ਰਹਿਣ ਅਤੇ ਉਨਾਂ ਨੇ ਕਿਹਾ ਕਿ ਅੱਜ ਸਾਡਾ ਸਮਾਜ  ਇਸ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਬਲ ਨਾਲ ਅੱਗੇ ਵੱਧ ਰਿਹਾ ਹੈ ਅਤੇ ਉਨਾਂ ਨੇ ਕਿਹਾ ਕਿ ਕਿਸੀ ਨੂੰ ਰੋਸ਼ਨੀ ਦੇ ਕੇ ਨਵੀਂ ਜ਼ਿੰਦਗੀ ਦੇਣਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ ਅਤੇ ਉਨਾਂ ਨੇ ਆਪਣੇ ਵਲੋਂ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ.ਬਹਿਲ ਨੇ ਕਿਹਾ ਕਿ ਸੁਸਾਇਟੀ ਦਾ ਹਰ ਮੈਂਬਰ ਪਰਮਾਤਮਾ ਵਲੋਂ ਦਿੱਤੀ ਗਈ ਇਸ ਜ਼ਿੰਮੇਦਾਰੀ ਨੂੰ ਬਾਖੂਬੀ ਨਿਭਾ ਰਿਹਾ ਹੈ ਕਿਉਂਕਿ ਮਾਨਵ ਜਨਮ ਮਾਨਵਤਾ ਦੇ ਲਈ ਕੰਮ ਆਵੇ ਇਸ ਤੋਂ ਵੱਡਾ ਕਾਰਜ ਹੋਰ ਕੋਈ  ਨਹੀਂ ਹੋ ਸਕਦਾ। ਸੰਜੀਵ ਅਰੋੜਾ ਨੇ ਦੱਸਿਆ ਕਿ ਮਰਨ ਤੋਂ ਬਾਅਦ ਇਕ ਵਿਅਕਤੀ ਵਲੋਂ ਦਾਨ ਦਿੱਤੀਆਂ ਅੱਖਾਂ ਨਾਲ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨੀ ਮਿਲਦੀ ਹੈ ਅਤੇ ਹੁਣ ਤੱਕ ਸੁਸਾਇਟੀ ਵਲੋਂ 4060 ਤੋਂ ਵੱਧ ਕੋਰਨੀਅਲ ਬਲਾਇੰਡਨੈਸ ਪੀੜ੍ਹਿਤਾਂ ਨੂੰ ਨਵੀਆਂ ਅੱਖਾਂ ਲਗਾ ਕੇ ਰੋਸ਼ਨੀ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਤੇ ਪ੍ਰੋ.ਦਲਜੀਤ ਸਿੰਘ ਅਤੇ ਡਾ.ਜਮੀਲ ਬਾਲੀ ਨੇ ਕਿਹਾ ਕਿ ਭਾਰਤੀ ਸੱਭਿਅਤਾ ਦੇ ਅਨੁਸਾਰ ਕਨਿਆਦਾਨ ਤੋਂ ਬਾਅਦ ਮੰਨਿਆ ਜਾਣ ਵਾਲਾ ਮਹਾਦਾਨ ਨੇਤਰਦਾਨ ਹੈ। ਇਸ ਲਈ ਮਰਨ ਤੋਂ ਬਾਅਦ ਇਸ ਯੱਗ ਵਿੱਚ ਆਹੂਤੀ ਪਾ ਕੇ ਪੁੰਨ ਦੇ ਭਾਗੀ ਬਣੋ ਅਤੇ ਆਪਣਾ ਜੀਵਨ ਸਾਰਥਕ ਬਣਾਓ।