ਵਾਤਾਵਰਣ ਵਿਗਾੜ, ਸਮਾਜਿਕ ਤਬਦੀਲੀ, ਵਿਕਾਸ ਤੇ ਨੌਜਵਾਨ ਵਿਸ਼ੇ 'ਤੇ ਕੌਮੀ ਕਾਨਫਰੰਸ ਸ਼ੁਰੂ

ਪਟਿਆਲਾ, 25 ਅਪ੍ਰੈਲ - ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਨਾਲ ਵਾਤਾਵਰਣ ਦੇ ਵਿਗਾੜ, ਸਮਾਜਿਕ ਤਬਦੀਲੀ, ਵਿਕਾਸ ਅਤੇ ਨੌਜਵਾਨ ਵਿਸ਼ੇ 'ਤੇ ਨੈਟਕੋਨ ਯੂਥ ਦੋ-ਰੋਜ਼ਾ ਰਾਸ਼ਟਰੀ ਕਾਨਫ਼ਰੰਸ ਅੱਜ ਸ਼ੁਰੂ ਹੋਈ। ਓਦੋ ਦਿਨਾਂ (25 ਤੋਂ 26 ਅਪ੍ਰੈਲ) ਤੱਕ ਚੱਲਣ ਵਾਲੀ ਕੌਮੀ ਕਾਨਫ਼ਰੰਸ ਦਾ ਉਦਘਾਟਨ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਪ੍ਰਬੰਧਕੀ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਕੀਤਾ ਗਿਆ। ਕਾਨਫ਼ਰੰਸ ਵਿੱਚ ਸਮਾਜ ਵਿਗਿਆਨ ਦੇ ਖੇਤਰ 'ਚ ਕੌਮਾਂਤਰੀ ਪੱਧਰ ਦੇ ਸਮਾਜ ਸ਼ਾਸਤਰੀ ਅਤੇ ਪ੍ਰਧਾਨ ਇੰਡੀਅਨ ਸ਼ੋਸ਼ੋਆਲੋਜੀਕਲ ਸੁਸਾਇਟੀ ਪ੍ਰੋ. (ਡਾ) ਮੈਤ੍ਰੇਈ ਚੌਧਰੀ ਅਤੇ ਐਡਵੋਕੇਟ ਤੇ ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਸਾਬਕਾ ਪ੍ਰੋਫੈਸਰ (ਡਾ.) ਰਾਜੇਸ਼ ਗਿੱਲ ਮੁੱਖ ਬੁਲਾਰੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਕਾਨਫ਼ਰੰਸ ਦੌਰਾਨ ਕਮਲ ਕਿਸ਼ੋਰ ਯਾਦਵ, ਪ੍ਰੋ. ਮੈਤ੍ਰੇਈ ਚੌਧਰੀ ਅਤੇ ਪ੍ਰੋ. ਰਾਜੇਸ਼ ਗਿੱਲ ਨੇ ਸੰਸਥਾਵਾਂ ਨੂੰ ਆਪਣੀਆਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਕੁਸ਼ਲਤਾਵਾਂ ਵਾਲੇ ਗੁਣਾਂ ਨਾਲ ਨੌਜਵਾਨਾਂ ਨੂੰ ਸ਼ਸ਼ਕਤ ਬਣਾਉਣ 'ਤੇ ਜ਼ੋਰ ਦਿੱਤਾ। ਇਸ ਮੌਕੇ ਲਾਅ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ) ਜੈ ਸ਼ੰਕਰ ਅਤੇ ਰਜਿਸਟਰਾਰ ਪ੍ਰੋ. (ਡਾ.) ਆਨੰਦ ਪਵਾਰ ਵੱਲੋਂ ਨੈਟਕੋਨ ਯੂਥ 2024 ਦੇ ਕਨਵੀਨਰ ਡਾ. ਜਸਲੀਨ ਕੇਵਲਾਨੀ ਵੱਲੋਂ ਸੰਪਾਦਿਤ 'ਦਿ ਯੂਥ ਐਂਡ ਹੋਲਿਸਟਿਕ ਹੈਲਥ- ਅਸੈਸਿੰਗ ਰਿਸਕ ਐਂਡ ਡਿਜ਼ਾਈਨਿੰਗ ਮਕੈਨਿਜ਼ਮ' ਵਿਸ਼ੇ ਦੀ ਪੁਸਤਕ ਨੂੰ ਰਿਲੀਜ਼ ਕੀਤਾ ਗਿਆ।
ਕਾਨਫ਼ਰੰਸ ਦੇ ਪਹਿਲੇ ਦਿਨ ਪੰਜਾਬ ਵਿੱਚ ਨੌਜਵਾਨਾਂ ਵਿੱਚ ਖੁਦਕੁਸ਼ੀਆਂ ਦੀਆਂ ਦਰਾਂ ਨੂੰ ਘਟਾਉਣ, ਰਾਜ ਵਿੱਚ ਆਰਥਿਕ ਵਿਕਾਸ ਦੀ ਗਤੀ ਨੂੰ ਵਧਾਉਣ ਅਤੇ ਪੰਜਾਬ ਵਿੱਚ 'ਆਨਲਾਈਨ ਫ੍ਰੀਲਾਂਸਿੰਗ' ਵਿਸ਼ੇ 'ਤੇ ਲੇਖਕ ਡਾ. ਜਸਲੀਨ ਕੇਵਲਾਨੀ ਅਤੇ ਵਿਦਿਆਰਥੀ ਸਹਿ ਲੇਖਕ ਦੀਪਾਲੀ, ਦੇਵਸ਼੍ਰੀ, ਜਸ਼ਨਦੀਪ ਕੌਰ ਅਤੇ ਮਾਨਿਆ ਵੱਲੋਂ ਪ੍ਰਬੰਧਕੀ ਸਕੱਤਰ ਉਚੇਰੀ ਸਿੱਖਿਆ ਕਮਲ ਕਿਸ਼ੋਰ ਯਾਦਵ ਨੂੰ ਪਾਲਿਸੀ ਪੇਪਰ ਸੌਪਿਆਂ ਗਿਆ। ਜ਼ਿਕਰਯੋਗ ਹੈ ਕਿ ਦੋ ਦਿਨਾਂ ਸਮਾਗਮਾਂ ਵਿੱਚ ਹਾਈਬ੍ਰਿਡ ਮੋਡ ਵਿੱਚ ਕਰਵਾਏ ਜਾਣ ਵਾਲੇ ਅਕਾਦਮਿਕ-ਵਪਾਰਕ ਸੈਸ਼ਨਾਂ ਵਿੱਚ ਦੇਸ਼ ਭਰ ਤੋਂ ਲਗਭਗ ਦੋ ਸੌ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ ਅਤੇ ਪੇਪਰ ਪੇਸ਼ ਕਰ ਰਹੇ ਹਨ। ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਪ੍ਰੋਫੈਸਰ (ਡਾ.) ਵਿਸ਼ਾਲ ਚੋਪੜਾ, ਪ੍ਰੋਫੈਸਰ (ਡਾ.) ਸੰਜੇ ਤਿਵਾੜੀ, ਐਡਵੋਕੇਟ ਡਾ. ਕਲਪੇਸ਼ ਕੁਮਾਰ ਐਲ. ਗੁਪਤਾ ਸ਼ਾਮਲ ਹਨ।