ਘੱਗਾ ਦੀ ਕੰਪਨੀ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ
ਪਟਿਆਲਾ, 25 ਅਪ੍ਰੈਲ - ਐਸ.ਡੀ.ਐਮ. -ਕਮ- ਪ੍ਰਬੰਧਕ ਮਾਰਕਿਟ ਕਮੇਟੀ ਪਾਤੜਾਂ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਸ. ਮੈਣੀ ਟਰੇਡਿੰਗ ਕੰਪਨੀ ਅਨਾਜ ਮੰਡੀ ਘੱਗਾ ਵੱਲੋਂ ਖਰੀਦ ਕੀਤੀ ਕਣਕ ਦੇ ਥੈਲਿਆਂ ’ਚ ਗੜਬੜੀ ਪਾਏ ਜਾਣ ’ਤੇ ਇਸ ਕੰਪਨੀ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੈਸ. ਮੈਣੀ ਟਰੇਡਿੰਗ ਕੰਪਨੀ ਘੱਗਾ ਵੱਲੋਂ ਪੰਜਾਬ ਸਟੇਟ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ ਦੀ ਧਾਰਾ 10 ਅਧੀਨ ਪ੍ਰਾਪਤ ਲਾਇਸੈਂਸ ਦੀਆਂ ਵੱਖ ਵੱਖ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ। ਪੰਜਾਬ ਰਾਜ ਖੇਤੀਬਾੜੀ ਉਪਜ ਮਾਰਕਿਟਸ ਐਕਟ 1961 ਦੀ ਧਾਰਾ 10 (2) ਰਾਹੀ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਵਿੰਦਰ ਸਿੰਘ ਪੀ.ਸੀ.ਐਸ. ਪ੍ਰਬੰਧਕ ਮਾਰਕਿਟ ਕਮੇਟੀ ਨੇ ਫ਼ਰਮ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕੀਤਾ ਹੈ।