ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਿਡ ਡੇ ਮੀਲ ਅਤੇ ਸਕੂਲਾਂ ਦੀ ਸਫ਼ਾਈ ਦੀ ਚੈਕਿੰਗ ਕੀਤੀ

ਨਵਾਂਸ਼ਹਿਰ, 25 ਅਪ੍ਰੈਲ:- ਸਰਕਾਰੀ ਸਕੂਲਾਂ ਅੰਦਰ ਚੱਲ ਰਹੇ ਮਿਡ ਡੇ ਮੀਲ, ਕਿਚਨ ਸੈੱਡਾਂ ਅਤੇ ਸਕੂਲਾਂ ਦੀ ਸਫ਼ਾਈ ਤਹਿਤ ਲੜਕੀਆਂ ਅਤੇ ਲੜਕਿਆਂ ਦੇ ਪਖਾਨਿਆਂ ਦੀ ਚੈਕਿੰਗ ਕੀਤੀ। ਚੈਕਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਬੱਚਿਆਂ ਦੀ ਸਿਹਤ ਸਾਡੇ ਲਈ ਸਭ ਤੋਂ ਜ਼ਰੂਰੀ ਹੈ,ਜੇਕਰ ਬੱਚੇ ਤੰਦਰੁਸਤ ਹੋਣਗੇ ਤਾਂ ਉਹ ਆਪਣੀ ਪੜ੍ਹਾਈ ਵਧੀਆਂ ਢੰਗ ਨਾਲ ਕਰ ਸਕਣਗੇ। ਇਸ ਲਈ ਬੱਚਿਆਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਵੀ ਖਿਲਵਾੜ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੋਸਟਿਕ ਅਤੇ ਸੁਆਦੀ ਖਾਣਾ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ ਹੈ। ਸਰਕਾਰ ਵਲੋਂ ਬੱਚਿਆਂ ਨੂੰ ਤੰਦਰੁਸਤ ਰੱਖਣ ਹਿੱਤ ਹਫ਼ਤੇ ਵਿੱਚ ਇੱਕ ਵਾਰ ਤਾਜੇ ਫ਼ਲ ਅਤੇ ਖੀਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਸਕੂਲ ਮੁੱਖੀਆਂ ਨੂੰ ਚਾਹੀਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਮੀਨੂੰ ਦੇ ਅਨੁਸਾਰ ਹੀ ਰੋਜ਼ਾਨਾ ਭੋਜਨ ਤਿਆਰ ਕੀਤਾ ਜਾਵੇ। ਉਨ੍ਹਾਂ ਸਕੂਲ ਮੁੱਖੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਬੱਚਿਆਂ ਦੇ ਖਾਣ-ਪੀਣ ਵਾਲਾ ਰਾਸ਼ਨ ਸਾਫ਼-ਸੁਥਰੀ ਅਤੇ ਵਧੀਆਂ ਕੁਆਲਟੀ ਦੇ ਡਰੰਮਾਂ ਵਿੱਚ ਸਟੋਰ ਕੀਤਾ ਜਾਵੇ। ਧੋਵੀਆਂ ਦਾਲਾਂ ਦੀ ਥਾਂ ਛਿਲਕੇ ਵਾਲੀਆਂ ਦਾਲਾਂ ਦੀ ਵਰਤੋਂ ਕੀਤੀ ਜਾਵੇ। ਦਾਲਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਧੁੱਪ ਜ਼ਰੂਰ ਲਗਵਾਉਦੇ ਰਹਿਣਾ ਚਾਹੀਦਾ ਹੈ ਤਾਂ ਕਿ ਕੀੜਿਆਂ ਤੋਂ ਬਚਿਆਂ ਜਾ ਸਕੇ।ਉਨ੍ਹਾਂ ਦੱਸਿਆਂ ਕਿ ਚੈਕਿੰਗ ਦੁਰਾਨ ਬੱਚਿਆਂ ਦੇ ਪਖਾਨਿਆਂ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਗਿਆ ਕਿਉਂਕਿ ਛੋਟੇ ਬੱਚਿਆਂ ਨੂੰ ਪਖਾਨਿਆਂ ਦੀ ਸਫ਼ਾਈ ਨਾ ਹੋਣ ਕਾਰਨ  ਜਿਆਦਾ ਬਿਮਾਰੀਆਂ ਲੱਗਦੀਆਂ ਹਨ। 
ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਕੂਲਾਂ ਵਿੱਚ ਬਨਣ ਵਾਲੇ ਪੋਲਿੰਗ ਬੂਥਾਂ ਦਾ ਵੀ ਮੁਆਇਨਾ ਕੀਤਾ ਗਿਆ। ਜਿਥੇ ਰੈਂਪ ਜਾ ਲਾਈਟ ਦਾ ਪ੍ਰਬੰਧ ਠੀਕ ਨਹੀਂ ਸੀ ਮੌਕੇ ਤੇ ਤੁਰੰਤ ਠੀਕ ਕਰਵਾਇਆ ਗਿਆ ਅਤੇ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਕਿ ਪੋਲਿੰਗ ਬੂਥਾਂ ਦੀ ਸਾਫ਼ ਸਫ਼ਾਈ ਅਤੇ ਲਾਈਟ ਦਾ ਢੁੱਕਵਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਬੱਚਿਆਂ ਦੀ ਰੈਡਿੰਮ ਟੈਸਟਿੰਗ ਕੀਤੀ ਗਈ। ਉਨ੍ਹਾਂ ਅਧਿਆਪਕਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਬੱਚਿਆਂ ਨੂੰ ਪੜਾਉਣ ਦੀ ਹਦਾਇਤ ਵੀ ਕੀਤੀ।