ਰਾਹੋਂ ਵਿਖੇ ਬੁੱਧ ਧੰਮ ਸਿਖਲਾਈ ਕੈਂਪ 3 ਮਈ ਨੂੰ।

ਨਵਾਂਸ਼ਹਿਰ - ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਆਰੰਭੇ ਧੱਮ ਕਾਰਵੇਂ ਨੂੰ ਅੱਗੇ ਤੋਰਦੇ ਹੋਏ ਭੰਤੇ ਡਾਕਟਰ ਕਰੁਣਾਸ਼ੀਲ ਰਾਹੁਲ ਜੀ ਦੀ ਯੋਗ ਅਗਵਾਈ ਹੇਠ ਇਕ ਰੋਜ਼ਾ "ਬੁੱਧ ਧੱਮ ਸਿਖਲਾਈ ਕੈਂਪ" 3 ਮਈ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਾਹਮਣੇ ਨਛੱਤਰ ਮੈਡੀਕਲ ਸਟੋਰ ਫਿਲੌਰ ਰੋਡ ਰਾਹੋਂ ਵਿਖੇ ਸ਼ਾਮ ਪੰਜ ਵਜੇ ਤੋਂ ਰਾਤ ਦੇ 10 ਵਜੇ ਤੱਕ ਚੱਲੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਜਾਫਰਪੁਰ ਅਤੇ ਹਰਮੇਸ਼ ਲਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੁੱਧ ਧੱਮ ਬਾਰੇ ਵਿਸਥਾਰ ਨਾਲ ਚਰਚਾ ਹੋਵੇਗੀ ਅਤੇ ਸਿਖਲਾਈ ਦਿੱਤੀ ਜਾਵੇਗੀ। ਇਸ ਕੈਂਪ ਦੀ ਸਹਿਯੋਗ ਰਾਸ਼ੀ 100 ਰੁਪਏ ਪ੍ਰਤੀ ਮੈਂਬਰ ਲਈ ਜਾਵੇਗੀ। ਰਾਤ ਦਾ ਖਾਣਾ ਅਤੇ ਚਾਹ ਪਾਣੀ ਦਾ ਪ੍ਰਬੰਧ ਉਚੇਚੇ ਤੌਰ ਤੇ ਪ੍ਰਬੰਧਕਾਂ ਵੱਲੋਂ ਹੋਵੇਗਾ। ਕੈਂਪ ਵਿੱਚ ਸ਼ਾਮਿਲ ਹੋਣ ਲਈ 1 ਮਈ ਤੱਕ 9463356129 ਸਰਬਜੀਤ ਜਾਫਰਪੁਰ ਅਤੇ ਬਾਕੀ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਸੀਟਾਂ ਸੀਮਤ ਹੀ ਹਨ।