ਸਿਰਜਣਾ ਕੇਂਦਰ ਵੱਲੋਂ ਇੰਜੀ ਖਜ਼ਾਨ ਸਿੰਘ ਅਤੇ ਜਨਕਪ੍ਰੀਤ ਬੇਗੋਵਾਲ ਦਾ ਭੰਡਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨ---ਕੰਵਰ ਇਕਬਾਲ ਸਿੰਘ

ਕਪੂਰਥਲਾ (ਪੈਗਾਮ ਏ ਜਗਤ ) -ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾਂ ਸਿਰਜਣਾ ਕੇਂਦਰ ਵੱਲੋਂ ਪ੍ਰਿੰਸੀਪਲ ਨਿਰਮਲ ਸਿੰਘ ਭੰਡਾਲ ਯਾਦਗਾਰੀ ਸਨਮਾਨ ਸਮਾਗਮ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਤ ਸੁਖਜੀਤ ਸਿੰਘ ਜੀ ਸੀਚੇਵਾਲ ‌ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਸੱਥ ਇੰਗਲੈਂਡ ਦੇ ਸੰਸਥਾਪਕ ਸ੍ਰ. ਮੋਤਾ ਸਿੰਘ ਸਰਾਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਡਾ.ਅਵਤਾਰ ਸਿੰਘ ਭੰਡਾਲ, ਇੰਜੀ.ਖਜ਼ਾਨ ਸਿੰਘ, ਜਨਕਪ੍ਰੀਤ ਸਿੰਘ ਬੇਗੋਵਾਲ ਆਦਿ ਸੁਸ਼ੋਭਿਤ ਸਨ!

ਕਪੂਰਥਲਾ (ਪੈਗਾਮ ਏ ਜਗਤ ) -ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾਂ ਸਿਰਜਣਾ ਕੇਂਦਰ ਵੱਲੋਂ ਪ੍ਰਿੰਸੀਪਲ ਨਿਰਮਲ ਸਿੰਘ ਭੰਡਾਲ ਯਾਦਗਾਰੀ ਸਨਮਾਨ  ਸਮਾਗਮ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਤ ਸੁਖਜੀਤ ਸਿੰਘ ਜੀ ਸੀਚੇਵਾਲ ‌ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਸੱਥ ਇੰਗਲੈਂਡ ਦੇ ਸੰਸਥਾਪਕ ਸ੍ਰ. ਮੋਤਾ ਸਿੰਘ ਸਰਾਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਡਾ.ਅਵਤਾਰ ਸਿੰਘ ਭੰਡਾਲ, ਇੰਜੀ.ਖਜ਼ਾਨ ਸਿੰਘ, ਜਨਕਪ੍ਰੀਤ ਸਿੰਘ ਬੇਗੋਵਾਲ ਆਦਿ ਸੁਸ਼ੋਭਿਤ ਸਨ!
        ਕੇਂਦਰ ਦੇ ਪ੍ਰਧਾਨ ਅਤੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਨੇ ਦੱਸਿਆ ਕਿ ਡਾ.ਅਵਤਾਰ ਸਿੰਘ ਭੰਡਾਲ ਮੀਤ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਨੇ ਆਪਣੇ ਪਿਤਾ ਦੀ ਯਾਦ ਨੂੰ ਜਿਉਂਦਿਆਂ ਰੱਖਣ ਵਾਸਤੇ ਪ੍ਰਿੰ. ਨਿਰਮਲ ਸਿੰਘ ਭੰਡਾਲ  2023 ਯਾਦਗਾਰੀ ਪੁਰਸਕਾਰ ਉੱਘੇ ਕਵੀ ਇੰਜੀ. ਖਜ਼ਾਨ ਸਿੰਘ ਜੀ ਨੂੰ ਪ੍ਰਦਾਨ ਕੀਤਾ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਡਾਲ  2024 ਯਾਦਗਾਰੀ ਪੁਰਸਕਾਰ ਪ੍ਰਸਿੱਧ ਗ਼ਜ਼ਲਗੋ ਜਨਕਪ੍ਰੀਤ ਸਿੰਘ ਬੇਗੋਵਾਲ ਦੀ ਝੋਲੀ ਵਿੱਚ ਪਾਇਆ ! ਇਸ ਪੁਰਸਕਾਰ ਵਿੱਚ ਨਕਦ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਸ਼ਾਮਲ ਸਨ ।
          ਜ਼ਿਕਰਯੋਗ ਹੈ ਕਿ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਪ੍ਰਿੰ. ਨਿਰਮਲ ਸਿੰਘ ਭੰਡਾਲ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਬੋਲਦਿਆਂ ਦੱਸਿਆ ਕਿ ਉਨ੍ਹਾਂ ਨੇ ਲੰਮਾਂ ਸਮਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ, ਪੰਜਾਬੀ ਸਾਹਿਤ ਦੀ ਝੋਲੀ ਵਿੱਚ ਵਡਮੁੱਲਾ ਸਾਹਿਤ ਪਾਉਂਣ ਸਦਕਾ ਉਨ੍ਹਾਂ ਨੂੰ ਕਈ ਮਾਣ-ਸਨਮਾਨ ਪ੍ਰਾਪਤ ਹੋਏ ਹਨ ।
          ਬੁਲਾਰਿਆਂ ਵਿੱਚੋਂ ਡਾ.ਹਰਭਜਨ ਸਿੰਘ ਨੇ ਉੱਘੇ ਕਵੀ ਇੰਜੀ. ਖਜ਼ਾਨ ਸਿੰਘ ਜੀ ਦੇ ਸਾਹਿਤਕ ਸਫ਼ਰ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ। ਡਾ. ਆਸਾ ਸਿੰਘ ਘੁੰਮਣ ਨੇ ਪ੍ਰਸਿੱਧ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਦੇ ਸਾਹਿਤਕ ਸਫ਼ਰ ਅਤੇ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਗ਼ਜ਼ਲਕਾਰ ਨੂੰ ਪਿੰਗਲ ਅਤੇ ਅਰੂਜ਼ ਦਾ ਸੰਪੂਰਨ ਗਿਆਨ ਹੈ। ਜੋਂ ਕਿ ਉਹਨਾਂ ਦੀਆਂ ਲਿਖਤਾਂ ਵਿੱਚੋਂ ਨਜ਼ਰ ਵੀ ਆਉਂਦਾ ਹੈ।  ਡਾ. ਰਾਮ ਮੂਰਤੀ ਨੇ ਵੀ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ।
ਜ਼ਿਕਰਯੋਗ ਹੈ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ। ਉਨ੍ਹਾਂ ਦੇ ਨਾਲ-ਨਾਲ ਸਿਰਜਣਾ ਕੇਂਦਰ ਦੇ ਸਕੱਤਰ ਆਸ਼ੂ ਕੁਮਰਾ ਅਤੇ ਵਿੱਤ ਸਕੱਤਰ ਮਲਕੀਤ ਸਿੰਘ ਮੀਤ ਨੇ ਸਮਾਗਮ ਨਾਲ ਸਬੰਧਤ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ।
          ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸੰਤ ਸੁਖਜੀਤ ਸਿੰਘ ਸੀਚੇਵਾਲ ਜੀ ਅਤੇ ਮੋਤਾ ਸਿੰਘ ਸਰਾਏ (ਯੂ.ਕੇ) ਨੇ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਇਉਂ ਮਹਿਸੂਸ ਹੋ ਰਿਹਾ ਜਿਵੇਂ ਅੱਜ ਅਸਾਂ ਮੱਕੇ ਦਾ ਹੱਜ ਕਰ ਲਿਆ ਹੋਵੇ ।
       ਜ਼ਿਕਰਯੋਗ ਹੈ ਕਿ ਇਲਾਕੇ ਦੇ ਹਾਜ਼ਰ ਕਵੀਆਂ ਦਾ ਕਵੀ-ਦਰਬਾਰ ਵੀ ਕਰਵਾਇਆ ਗਿਆ। ਕਵੀ-ਦਰਬਾਰ ਵਿੱਚ ਡਾ ਸੁਰਿੰਦਰਪਾਲ ਸਿੰਘ, ਜੈਲਦਾਰ ਸਿੰਘ ਹਸਮੁੱਖ ਕੁਲਵਿੰਦਰ ਕੰਵਲ, ਪਰਮਜੀਤ ਸਿੰਘ ਮਾਨਸਾ, ਸੁਖਵਿੰਦਰ ਸਿੰਘ ਪੱਡਾ, ਸੰਤ ਸੰਧੂ, ਜਰਨੈਲ ਸਿੰਘ ਸਾਖੀ, ਮਹੇਸ਼ ਕੁਮਾਰ ਸ਼ਰਮਾ, ਸਰਦੂਲ ਸਿੰਘ ਔਜਲਾ ਅਤੇ ਤੇਜਬੀਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਨੂੰ ਸਰਸ਼ਾਰ ਕੀਤਾ। ਮੈਡਮ ਪ੍ਰੋਮਿਲਾ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜਿੰਦਰ ਕਮਲ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਚੰਨ ਮੋਮੀ, ਸ੍ਰ. ਰਤਨ ਸਿੰਘ ਸੰਧੂ, ਅਵਤਾਰ ਸਿੰਘ ਅਸੀਮ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਅੰਮ੍ਰਿਤਪਾਲ ਸਿੰਘ ਸਰਾਏ, ਸੁਖਦੇਵ ਪ੍ਰਕਾਸ਼ ਸਭਰਵਾਲ, ਗੁਰਜਿੰਦਰ ਕੌਰ, ਮਨਜੀਤ ਕੌਰ , ਕਮਲਾ ਪੁਆਰ, ਜਸਪ੍ਰੀਤ ਸਿੰਘ, ਬਿੱਟੂ ਕਾਜਲੀ, ਗੁਰਕੀਰਤ ਸਿੰਘ, ਰਜਿੰਦਰ ਭੰਡਾਲ ਅਤੇ ਮੇਜਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਅਦਬੀ ਸ਼ਖ਼ਸੀਅਤਾ ਹਾਜ਼ਰ ਸਨ।