ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਬਾਅਦ ਦੁਪਹਿਰ 3 ਤੋਂ 5 ਵਜੇ ਤੱਕ ਲੱਗੇਗਾ ਮੈਡੀਟੇਸ਼ਨ ਸ਼ਿਵਰ
ਮਾਹਿਲਪੁਰ, (23 ਅਪ੍ਰੈਲ )- ਸੁੱਖਮਈ, ਸ਼ਾਂਤਮਈ ਅਤੇ ਆਨੰਦਮਈ ਜ਼ਿੰਦਗੀ ਜਿਊਣ ਵਿੱਚ ਸਹਾਇਕ ਹੁੰਦੇ ਰੋਜ਼ਾਨਾ ਧਿਆਨ ਸਾਧਨਾ ਦੇ ਅਭਿਆਸ ਪ੍ਰਤੀ ਜਾਣਕਾਰੀ ਦੇਣ ਦੇ ਮੱਦੇਨਜ਼ਰ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਇਕ ਵਿਸ਼ੇਸ਼ ਮੈਡੀਟੇਸ਼ਨ ਸ਼ਿਵਰ 24 ਅਪ੍ਰੈਲ ਦਿਨ ਬੁੱਧਵਾਰ ਨੂੰ ਸ਼ਾਮੀ 3 ਤੋਂ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਭ ਤੋਂ ਪਹਿਲਾਂ ਬੁੱਧ ਵੰਦਨਾ ਕੀਤੀ ਜਾਵੇਗੀ।

ਉਪਰੰਤ ਸਮੂਹਿਕ ਤੌਰ ਤੇ ਧਿਆਨ ਸਾਧਨਾ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਵੇਗੀ। ਇਸ ਮੌਕੇ ਰੋਜ਼ਾਨਾ ਧਿਆਨ ਸਾਧਨਾ ਕਰਨ ਦੇ ਅਭਿਆਸ ਦੇ ਫਾਇਦੇ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਹੁਸ਼ਿਆਰ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਦਿੱਤਾ ਜਾਵੇਗਾ। ਸਮਾਗਮ ਦੇ ਅਖੀਰ ਵਿੱਚ ਸਾਰੇ ਸਾਥੀ ਰਲ ਮਿਲ ਕੇ ਚਾਹ ਪਾਣੀ ਛੱਕ ਕੇ ਇੱਕ ਦੂਜੇ ਨਾਲ ਪ੍ਰੇਮ ਭਾਵ ਨਾਲ ਰਹਿਣ ਦਾ ਸੰਕਲਪ ਕਰਨਗੇ।