ਬੇਮੌਸਮੀ ਹੋਈ ਬਾਰਸ਼ ਨਾਲ ਪ੍ਰਭਾਵਿਤ ਫਸਲਾਂ ਦਾ ਸਰਵੇਖਣ ਕੀਤਾ
ਐਸ ਏ ਐਸ ਨਗਰ, 20 ਅਪ੍ਰੈਲ - ਖੇਤੀਬਾੜੀ ਵਿਭਾਗ ਵਲੋਂ ਬੇਮੌਸਮੀ ਬਾਰਸ਼ ਨਾਲ ਫਸਲਾਂ ਦਾ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਬਲਾਕ ਖਰੜ ਦੇ ਵੱਖ ਵੱਖ ਪਿੰਡ ਬਨੂੜ, ਕਲੋਲੀ, ਹੁਲਕਾ, ਗੀਗੇ ਮਾਜਰਾ, ਦੈੜੀ ਦਾ ਦੌਰਾ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ।

ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਡਾ. ਸੁੱਚਾ ਸਿੰਘ ਅਤੇ ਬਲਾਕ ਤਕਨੋਲਜੀ ਮੈਨਜਰ ਡਾ. ਜਗਦੀਪ ਸਿੰਘ ਨਾਲ ਪਿੰਡਾਂ ਦੇ ਦੌਰੇ ਦੌਰਾਨ ਵੇਖਿਆ ਕਿ ਬੇ ਮੌਸਮੀ ਬਾਰਸ਼ ਨਾਲ ਕਣਕ ਦੀ ਵਾਢੀ ਜਰੂਰ ਪ੍ਰਭਾਵਿਤ ਹੋਈ ਹੈ ਪਰ ਕਿਤੇ ਵੀ ਨੁਕਸਾਨ ਨਜ਼ਰ ਨਹੀਂ ਆਇਆ।
ਉਹਨਾਂ ਕਿਹਾ ਕਿ ਬਾਕੀ ਪਿੰਡਾਂ ਦੇ ਨਾਲ ਹੋਰ ਬਲਾਕਾਂ ਵਿਚ ਵੀ ਸਰਵੇਖਣ ਕੀਤਾ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਵਿੱਚ ਨਮੀ ਸਰਕਾਰੀ ਖਰੀਦ ਮੁਤਾਬਿਕ ਹੋਣ ਤੇ ਹੀ ਵਾਢੀ ਕੀਤੀ ਜਾਵੇ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਸੁਭਕਰਨ ਸਿੰਘ ਨੇ ਕਿਹਾ ਕਿਸਾਨ ਕਣਕ ਦਾ ਬੀਜ ਰੱਖਣ ਲਈ ਨਿਵੇਕਲੀ ਕਿਸਮ ਦੇ ਨਾਲ ਝਾੜ ਦਾ ਅਨੁਮਾਨ ਕਰਕੇ ਰੋਗ ਰਹਿਤ ਅਤੇ ਚੰਗੀ ਤਰ੍ਹਾਂ ਸੁੱਕਾ ਕੇ ਸਟੋਰ ਕਰਨ ਤਾਂ ਜੋ ਘਰ ਦਾ ਬੀਜ ਆਉਣ ਵਾਲੇ ਹਾੜੀ ਸੀਜਨ ਦੌਰਾਨ ਬਿਜਾਈ ਕਰ ਸਕਣ।
ਇਸ ਮੌਕੇ ਕਿਸਾਨ ਜਸਵੰਤ ਸਿੰਘ, ਹਰਪਿੰਦਰ ਸਿੰਘ, ਭਗਵੰਤ ਸਿੰਘ ਆਦਿ ਕਿਸਾਨ ਹਾਜ਼ਿਰ ਸਨ।