ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਲਗਾਇਆ
ਐਸ ਏ ਐਸ ਨਗਰ, 20 ਅਪ੍ਰੈਲ - ਪੰਜਾਬ ਪੁਲੀਸ ਪੈਨਸ਼ਨਰ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਇਕਾਈ ਵੱਲੋਂ ਐਸੋਸੀਏਸ਼ਨ ਦੇ ਜ਼ਿਲ੍ਹਾ ਦਫਤਰ ਥਾਣਾ ਸੁਹਾਣਾ ਕੰਪਲੈਕਸ ਵਿੱਚ ਐਸੋਸੀਏਸ਼ਨ ਦੇ ਮੈਂਬਰ ਅਤੇ ਪਰਿਵਾਰਿਕ ਮੈਂਬਰਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਸ਼ੇਸ਼ ਮੈਡੀਕਲ ਟੈਸਟ ਕੈਂਪ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਐਮਪਾਪ ਕੰਪਨੀ ਦੀ ਰਿਲਾਇਬਲ ਲੈਬਰਾਟਰੀ ਵੱਲੋਂ ਹਾਜ਼ਰੀਨ ਮੈਂਬਰਾਂ ਦੇ 72 ਕਿਸਮ ਦੇ ਵੱਖ-ਵੱਖ ਤਰ੍ਹਾਂ ਤੇ ਸਰੀਰਕ ਟੈਸਟਾਂ ਦੇ ਸੈਂਪਲ ਲਏ ਗਏ। ਟੈਸਟ ਕੈਂਪ ਦੀ ਸ਼ੁਰੂਆਤ ਸਵੇਰ 7 ਵਜੇ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ 60 ਦੇ ਕਰੀਬ ਮੈਂਬਰਾਂ ਨੇ ਆਪਣੇ ਵੱਖ-ਵੱਖ ਤਰ੍ਹਾਂ ਦੇ ਸਰੀਰਕ ਟੈਸਟ ਕਰਵਾਏ। ਸੈਂਪਲ ਟੈਸਟ ਕਰਵਾਉਣ ਵਾਲੇ ਮੈਂਬਰਾਂ ਲਈ ਐਸੋਸੀਏਸ਼ਨ ਵੱਲੋਂ ਖਾਣ ਪੀਣ ਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾਮੁਕਤ ਐਸ ਪੀ ਸਵਰਨ ਸਿੰਘ, ਸੇਵਾਮੁਕਤ ਡੀ ਐਸ ਪੀ ਸਤਨਾਮ ਸਿੰਘ, ਸੇਵਾਮੁਕਤ ਡੀ ਐਸ ਪੀ ਜੀ ਪੀ ਸਿੰਘ, ਸੂਬਾ ਸਕੱਤਰ ਮਹਿੰਦਰ ਸਿੰਘ, ਪਰਮਜੀਤ ਸਿੰਘ ਮਲਕਪੁਰ, ਦਲਜੀਤ ਸਿੰਘ ਕੈਲੋਂ, ਮਨਮੋਹਨ ਸਿੰਘ ਕਾਹਲੋਂ (ਸਾਰੇ ਸੇਵਾਮੁਕਤ ਇੰਸਪੈਕਟਰ), ਮਹਿੰਦਰ ਸਿੰਘ ਭਾਂਖਰਪੁਰ, ਗੁਰਮੇਲ ਸਿੰਘ, ਰਘਬੀਰ ਸਿੰਘ (ਸਾਰੇ ਸੇਵਾਮੁਕਤ ਥਾਣੇਦਾਰ) ਹਾਜ਼ਰ ਸਨ।