ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ‘ਕਾਵਿਕ ਲਕੀਰਾਂ’ ਪੁਸਤਕ ਲੋਕ ਅਰਪਣ

ਚੰਡੀਗੜ੍ਹ, 18 ਅਪ੍ਰੈਲ - ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ ਚੰਡੀਗੜ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਸੰਪਾਦਿਤ ਕੀਤੀ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਸਥਾਨ ਰੱਖਣ ਵਾਲੇ 52 ਲੇਖਕਾਂ ਦੁਆਰਾਂ ਲਿਖੀਆਂ ਵੰਨ ਸੁਵੰਨੀਆਂ ਰਚਨਾਵਾਂ ਦੀ ਸਾਂਝੀ ਪੁਸਤਕ ‘ਕਾਵਿਕ ਲਕੀਰਾਂ’ ਲੋਕ ਅਰਪਣ ਸਮਾਗਮ ਪੰਜਾਬ ਭਵਨ ਵਿਖੇ ਕੀਤਾ ਗਿਆ।

ਚੰਡੀਗੜ੍ਹ, 18 ਅਪ੍ਰੈਲ - ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ ਚੰਡੀਗੜ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਸੰਪਾਦਿਤ ਕੀਤੀ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਸਥਾਨ ਰੱਖਣ ਵਾਲੇ 52 ਲੇਖਕਾਂ ਦੁਆਰਾਂ ਲਿਖੀਆਂ ਵੰਨ ਸੁਵੰਨੀਆਂ ਰਚਨਾਵਾਂ ਦੀ ਸਾਂਝੀ ਪੁਸਤਕ ‘ਕਾਵਿਕ ਲਕੀਰਾਂ’ ਲੋਕ ਅਰਪਣ ਸਮਾਗਮ ਪੰਜਾਬ ਭਵਨ ਵਿਖੇ ਕੀਤਾ ਗਿਆ। ਇਸ ਮੌਕੇ ਸੇਵਾਮੁਕਤ ਆਈ ਏ ਐਸ ਅਧਿਕਾਰੀ ਸz. ਮਨਜੀਤ ਸਿੰਘ ਨਾਰੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਭਾਸ਼ਾ ਅਫਸਰ ਡਾ ਦਵਿੰਦਰ ਸਿੰਘ ਬੋਹਾ ਨੇ ਕੀਤੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪੁਸਤਕ ਬਾਰੇ ਪਰਚਾ ਉੱਘੇ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਵੱਲੋਂ ਪੜਿਆ ਗਿਆ।
ਇਸ ਮੌਕੇ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਸz ਮਲਕੀਤ ਸਿੰਘ ਔਜਲਾ ਨੇ ਦੱਸਿਆ ਪੰਜਾਬੀ ਸਾਹਿਤਕਾਰੀ ਨਾਲ ਜੁੜੇ ਸਕੱਤਰੇਤ ਦੇ ਮੁਲਾਜਮਾਂ (ਜਿਹੜੇ ਗੀਤ, ਕਵਿਤਾਵਾਂ ਅਤੇ ਗਜ਼ਲਾਂ ਲਿਖਣ ਦਾ ਸ਼ੌਂਕ ਰੱਖਦੇ ਹਨ) ਦੇ ਨਾਲ ਨਾਲ ਕਈ ਹੋਰ ਦਫਤਰਾਂ ਦੇ ਮੁਲਾਜਮਾਂ ਦੀਆਂ ਰਚਨਾਵਾਂ ਵੀ ਇਸ ਕਿਤਾਬ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਕਈ ਨਾਮਵਰ ਸਾਹਿਤਕਾਰਾਂ ਜਿਹਨਾਂ ਵਿੱਚ ਉੱਘੇ ਸ਼ਾਇਰ ਸ਼ਮਸ਼ੇਰ ਸੰਧੂ, ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਬਚਨ ਬੇਦਿਲ, ਅਲਬੇਲ ਬਰਾੜ, ਹਰਵਿੰਦਰ ਓਹੜਪੁਰੀ, ਲਾਭ ਚਤਾਮਲੀ ਵਾਲਾ, ਭੁਪਿੰਦਰ ਮਟੌਰਵਾਲਾ, ਭਗਤ ਰਾਮ ਰੰਗਾੜਾ, ਅਲੀ ਰਾਜਪੁਰਾ, ਸਰਬਜੀਤ ਵਿਰਦੀ, ਪ੍ਰੋ. ਸਰਦੂਲ ਔਜਲਾ, ਹਰਜਿੰਦਰ ਸਾਂਈਂ ਸਕੇਤੜੀ, ਜਿੰਦ ਸਵਾੜਾ, ਬਲਦੇਵ ਪ੍ਰਦੇਸੀ, ਵਰਿਆਮ ਬਟਾਲਵੀ, ਪ੍ਰੀਤਮ ਲੁਧਿਆਣਵੀ, ਬਲਜੀਤ ਫਿੱਡਿਆਂਵਾਲਾ, ਲਖਵੀਰ ਲੱਖੀ ਆਦਿ ਦੀਆਂ ਰਚਨਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।
ਸਕੱਤਰੇਤ ਦੇ ਲੇਖਕਾਂ ਵਿੱਚੋਂ ਰਾਜ ਕੁਮਾਰ ਸਾਹੋਵਾਲੀਆ, ਅਮਰ ਵਿਰਦੀ, ਜਰਨੈਲ ਹੁਸ਼ਿਆਰਪੁਰੀ, ਅਜਮੇਰ ਸਾਗਰ, ਕਰਨੈਲ ਸਹੋਤਾ, ਰਣਜੋਧ ਰਾਣਾ, ਦਲਬੀਰ ਸਰੋਆ, ਗੁਰਮੀਤ ਸਿੰਗਲ, ਸੁਰਜੀਤ ਸੁਮਨ, ਪਰਮਦੀਪ ਭਬਾਤ, ਭੁਪਿੰਦਰ ਝੱਜ, ਕਰਤਾਰ ਛੀਨਾ, ਬਲਜਿੰਦਰ ਬੱਲੀ, ਹਰਪ੍ਰੀਤ ਬਲੱਗਣ, ਕੁਲਦੀਪ ਖਾਰਾ, ਸ਼ੁਦੇਸ਼ ਕੁਮਾਰੀ, ਨਿਰਮਲਾ, ਬਲਜੀਤ ਕੌਰ, ਜਤਿੰਦਰ ਕੌਰ ਬਿੰਦਰਾ, ਹਰਬੰਸ ਪ੍ਰੀਤ, ਅਰਸ਼ਦੀਪ ਸਿੰਘ, ਸੁਖਵਿੰਦਰ ਨੂਰਪੁਰੀ, ਇੰਦਰਜੀਤ ਸਿੰਘ, ਕੇ. ਰਾਏ, ਰੂਪ ਸਤਵੰਤ, ਅਮਨਿੰਦਰ ਸਿੰਘ, ਸੁਖਚਰਨ ਸਿੰਘ ਸਾਹੋਕੇ, ਜਸਬੀਰ ਸਿੰਘ, ਨਵਪ੍ਰੀਤ ਸਿੰਘ, ਉਜਾਗਰ ਸਿੰਘ ਪੰਨੂਆਂ, ਕੇਵਲ ਮਾਣਕਪੁਰੀ, ਜੌਹਨਪਾਲ ਆਦਿ ਦੇ ਨਾਮ ਸ਼ਾਮਿਲ ਹਨ।
ਸਮਾਗਮ ਦੌਰਾਨ ਸਾਹਿਤਕਾਰ ਕਰਨੈਲ ਸਹੋਤਾ, ਸ਼ਾਇਰ ਰਾਜ ਕੁਮਾਰ ਸਾਹੋਵਾਲੀਆ, ਕਹਾਣੀਕਾਰ ਗੁਰਮੀਤ ਸਿੰਗਲ ਅਤੇ ਸ਼ਾਇਰ ਸੁਰਜੀਤ ਸੁਮਨ ਨੂੰ ਸਭਾ ਵੱਲੋਂ ਸੇਵਾ ਮੁਕਤੀ ਸਨਮਾਨ ਭੇਂਟ ਕੀਤੇ ਗਏ। ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤਾ ਗਿਆ।
ਸਮਾਗਮ ਵਿੱਚ ਹੋਰਨਾਂ ਪੁਸਤਕ ਦੇ ਉਪਰੋਕਤ ਲੇਖਕਾਂ ਤੋਂ ਇਲਾਵਾ ਸੁਖਚੈਨ ਖਹਿਰਾ, ਸੁਸ਼ੀਲ ਕੁਮਾਰ, ਮਨਜੀਤ ਰੰਧਾਵਾ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਰੂਪਿੰਦਰ ਰੂਪੀ, ਦਲਜੀਤ ਸਿੰਘ, ਅਲਕਾ ਚੋਪੜਾ, ਸੁਖਜੀਤ ਕੌਰ, ਸੁਰਿੰਦਰ ਕੋਹਲੀ, ਕਮਲ ਸ਼ਰਮਾ, ਨਵੀਨ ਰਾਣਾ, ਕੁਲਵਿੰਦਰ ਸਿੰਘ, ਕਰਨ, ਹਰਜਿੰਦਰ, ਅਰਵਿੰਦ ਪੁਰੀ, ਰਣਧੀਰ ਧੀਰਾ, ਸੁਖਵਿੰਦਰ ਸੁੱਖਾ, ਕੁਲਵੰਤ ਖੋਖਰ, ਸੁਖਵਿੰਦਰ ਸਿੰਘ ਸੈਣੀ, ਅਵਤਾਰ ਭੰਵਰਾ, ਹਰਦੇਵ ਸਿੰਘ ਸੈਣੀ, ਹਰਬੰਸ ਸਿੰਘ ਕਲੇਰ, ਧਿਆਨ ਸਿੰਘ ਕਾਹਲੋਂ, ਕਾਰਤਿਕ ਕੰਡਾ, ਪ੍ਰਸ਼ਾਂਤ, ਪ੍ਰਤਿਭਾ, ਭਗਤ ਰਾਮ ਰੰਗਾੜਾ ਅਤੇ ਇੰਦਰਜੀਤ ਸਿੰਘ ਪ੍ਰੇਮੀ ਆਦਿ ਸ਼ਾਮਿਲ ਹੋਏ।