
ਯਾਦਗਰੀ ਹੋ ਨਿਬੜਿਆ133ਵੀਂ ਅੰਬੇਡਕਰ ਜੈਅੰਤੀ ਤੇ ਕੱਢਿਆ ਡਾਕਟਰ ਅੰਬੇਡਕਰ ਚੇਤਨਾ ਮਾਰਚ
ਮਾਹਿਲਪੁਰ, (15 ਅਪ੍ਰੈਲ) - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਅਤੇ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਸਾਂਝੇ ਤੌਰ ਤੇ 133ਵੀਂ ਅੰਬੇਡਕਰ ਜੈਅੰਤੀ ਤੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਸਥਿਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੱਕ ਅੰਬੇਡਕਰ ਚੇਤਨਾ ਮਾਰਚ ਕੱਢਿਆ ਗਿਆ।
ਮਾਹਿਲਪੁਰ, (15 ਅਪ੍ਰੈਲ) - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਅਤੇ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਸਾਂਝੇ ਤੌਰ ਤੇ 133ਵੀਂ ਅੰਬੇਡਕਰ ਜੈਅੰਤੀ ਤੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਸਥਿਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੱਕ ਅੰਬੇਡਕਰ ਚੇਤਨਾ ਮਾਰਚ ਕੱਢਿਆ ਗਿਆ।
ਇਸ ਚੇਤਨਾ ਮਾਰਚ ਵਿੱਚ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਧਾਇਕ ਹਲਕਾ ਗੜਸ਼ੰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਚਰਨਜੀਤ ਸਿੰਘ ਚੰਨੀ, ਸਤਵੀਰ ਸਿੰਘ ਸੰਤਾ, ਅਮਰਜੀਤ ਕੌਰ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਚੇਤਨਾ ਮਾਰਚ ਭਗਵਾਨ ਵਾਲਮੀਕ ਮੰਦਰ ਫਗਵਾੜਾ ਰੋਡ, ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਅੰਬੇਡਕਰ ਨਗਰ ਮਾਹਿਲਪੁਰ,ਸੰਧੀ ਕਲਾਸ ਹਾਊਸ, ਭਗਵਾਨ ਵਾਲਮੀਕ ਮੰਦਰ ਹੁਸ਼ਿਆਰਪੁਰ ਰੋਡ, ਬਾਘਾ ਹਾਰਡਵੇਅਰ ਸਟੋਰ, ਡਾਕਟਰ ਬੀ. ਆਰ. ਅੰਬੇਡਕਰ ਸੋਸਾਇਟੀ ਧਰਮਸ਼ਾਲਾ ਵਾਰਡ ਨੰਬਰ ਦੋ ਅਤੇ ਤਿੰਨ ਮਹਿਲਪੁਰ, ਨਿਰਵਾਣੁ ਕੁਟੀਆ ਮਾਹਿਲਪੁਰ,ਲਵਲੀ ਕਲਾਥ ਹਾਊਸ ਖਾਨਪੁਰ,ਪਿੰਡ ਚੰਦੇਲੀ ਦੀਆਂ ਸਮੂਹ ਸੰਗਤਾਂ, ਪਿੰਡ ਮਹਿਮਦਵਾਲ ਦੀਆਂ ਸੰਗਤਾਂ, ਪਿੰਡ ਮਹਿਮਦਵਾਲ ਖੁਰਦ ਪਿੰਡ ਫਤਿਹਪੁਰ ਤੋਂ ਹੁੰਦਾ ਹੋਇਆ ਪਿੰਡ ਕੋਠੀ ਵਿਖੇ ਬਾਬਾ ਸਾਹਿਬ ਦੇ ਸਟੈਚੂ ਤੇ ਪਹੁੰਚਿਆ ਜਾ ਰਿਹਾ ਹੈ। ਰਸਤੇ ਵਿੱਚ ਇਹਨਾਂ ਸ਼ਰਧਾਲੂ ਸੰਗਤਾਂ ਨੇ ਚੇਤਨਾ ਮਾਰਚ ਵਿੱਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਅਤੇ ਚੇਤਨਾ ਮਾਰਚ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ|
ਇਸ ਮੌਕੇ ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਰਜਿਸਟਰਡ ਮਾਹਿਲਪੁਰ, ਨਿਰਮਲ ਕੌਰ ਬੋਧ,ਜਗਤਾਰ ਸਿੰਘ, ਸੁਨੀਤਾ, ਅੰਜਲੀ, ਰੇਖਾ ਰਾਣੀ, ਮਾਸਟਰ ਜੈ ਰਾਮ, ਡਾਕਟਰ ਪਰਮਿੰਦਰ ਸਿੰਘ, ਰਿਟਾਇਰ ਥਾਣੇਦਾਰ ਸੁਖਦੇਵ ਸਿੰਘ, ਪਰਮਜੀਤ ਕੌਰ ਚੇਅਰਮੈਨ, ਧਰਮ ਸਿੰਘ ਫੌਜੀ, ਥਾਣੇਦਾਰ ਬਲਵਿੰਦਰ ਸਿੰਘ, ਅਮਰਜੀਤ ਕੌਰ, ਰਣਜੀਤ ਕੌਰ,ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ,ਗੁਰਮਿੰਦਰ ਕੈਂਡੋਵਾਲ, ਲੰਬਰਦਾਰ ਗੁਰਮੀਤ ਸਿੰਘ ਪ੍ਰਧਾਨ ਸਾਹਿਬ, ਬਿਸ਼ਨਦਾਸ ਕਰੜਾ, ਗੁਰਮਹਿੰਦਰ ਸਿੰਘ ਬਾੜੀਆ, ਤਰਲੋਚਨ ਸਿੰਘ, ਅਮਰਜੀਤ ਸਿੰਘ ਸੰਧੀ, ਬਲਵਿੰਦਰ ਮਰਵਾਹਾ, ਹਰਦੀਪ ਸਿੰਘ, ਰੀਨਾ ਰਾਣੀ, ਸਤਿਆ ਦੇਵੀ, ਭਗਵੰਤ ਰਾਏ, ਨਿਰਮਲ ਸਿੰਘ ਮੁੱਗੋਵਾਲ, ਗੁਰਮੇਲ ਸਿੰਘ ਮੁਗੋਵਾਲ, ਪਰਮਜੀਤ ਕੌਰ, ਕੁਲਵਿੰਦਰ ਸਿੰਘ ਲਵਲੀ ਕਲਾਥ ਹਾਊਸ, ਕਰਨੈਲ ਸਿੰਘ ਖਾਨਪੁਰ, ਮਲਕੀਤ ਸਿੰਘ ਬਾਹੋਵਾਲ,ਅਮਨਦੀਪ ਰਾਜੂ, ਸੰਦੀਪ ਰਾਜੂ, ਸੰਦੀਪ ਚੰਦੇਲੀ, ਮਾਸਟਰ ਸੁਰਿੰਦਰ ਸਿੰਘ ਚੰਦੇਲੀ, ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੂੰਬਲਾਂ, ਚਿੱਤਰਕਾਰ ਬੱਗਾ ਸਿੰਘ, ਕਮਲਜੀਤ ਕੌਰ ਸਾਬਕਾ ਸਰਪੰਚ ਮਹਿਮਦਵਾਲ, ਕਿਸਾਨ ਆਗੂ ਮੱਖਣ ਸਿੰਘ ਕੋਠੀ, ਚੰਨਣ ਸਿੰਘ ਕੋਠੀ, ਠੇਕੇਦਾਰ ਰਜਿੰਦਰ ਸਿੰਘ ਜਨਰਲ ਸਕੱਤਰ ਬਸਪਾ ਪੰਜਾਬ,ਜਸਭੱਟੀ, ਕੁਲਵਿੰਦਰ ਸਿੰਘ ਬਿੱਟੂ ਸੈਲਾ ਖੁਰਦ, ਸਮੇਤ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਸਥਾਵਾਂ, ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਤੇ ਸਨਮਾਨਯੋਗ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਕੁਲਵਿੰਦਰ ਸਿੰਘ ਰਸੂਲਪੁਰ ਸੀਨੀਅਰ ਕਾਂਗਰਸੀ ਆਗੂ ਵੱਲੋਂ ਪਿੰਡ ਫਤਿਹਪੁਰ ਕੋਠੀ ਵਿਖੇ ਸਥਿਤ ਬਾਬਾ ਸਾਹਿਬ ਦੇ ਸਟੈਚੂ ਤੇ ਲੈਂਟਰ ਪਾਵਾਣ ਅਤੇ ਆਲੇ ਦੁਆਲੇ ਹੋਰ ਵੀ ਕੰਮ ਕਾਰ ਕਰਨ ਲਈ ਮਾਈਕ ਸਹਾਇਤਾ ਦੇਣ ਦਾ ਐਲਾਨ ਕੀਤਾ।
