ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਨ ਤੇ ਪਿੰਡ ਜੰਡੋਲੀ ਵਿਖੇ ਖੂਨਦਾਨ ਕੈਂਪ ਲਗਾਇਆ
ਮਾਹਿਲਪੁਰ, (15 ਅਪ੍ਰੈਲ) - ਸਤਿਗੁਰੂ ਨਿਰੰਜਨ ਦਾਸ ਟਰੱਸਟ ਜੰਡੋਲੀ ਵੱਲੋਂ ਭਾਈ ਘਨਈਆ ਜੀ ਚੈਰੀਟੇਬਲ ਟਰੱਸਟ ਹੁਸ਼ਿਆਰਪੁਰ ਦੇ ਭਰਪੂਰ ਸਹਿਯੋਗ ਸਦਕਾ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਹਿਲ ਲਬੋਰਟਰੀ ਪਿੰਡ ਜੰਡੋਲੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।

ਜਿਸ ਵਿੱਚ ਬਤੌਰ ਮੁੱਖ ਮਹਿਮਾਨ ਭਗਵਾਨ ਦਾਸ ਸੰਧੂ ਹਾਜ਼ਰ ਹੋਏ। ਇਸ ਖੂਨਦਾਨ ਕੈਂਪ ਦਾ ਉਦਘਾਟਨ ਡੋਗਰ ਸੰਧੂ, ਬੰਤ ਸੰਧੂ ਅਤੇ ਐਨ. ਆਰ. ਆਈ. ਭਰਾਵਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ 57 ਯੂਨਿਟ ਬਲੱਡ ਪ੍ਰਾਪਤ ਹੋਇਆ। ਇਸ ਮੌਕੇ ਡਾਕਟਰ ਦਿਲਬਾਗ ਸਿੰਘ, ਹਰਪਿੰਦਰ, ਲਵਨ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਸੁਖਚੈਨ ਸਿੰਘ, ਗੀਤਾ ਰਾਣੀ, ਮੋਨੀਕਾ, ਰਾਜਵਿੰਦਰ, ਕੋਮਲ, ਜਸਮੀਨ, ਮਨੀਸ਼ਾ ਆਦਿ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਟਰੱਸਟ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਜੰਡੋਲੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ।
ਇਸ ਟਰਸਟ ਮਾਧਿਅਮ ਰਾਹੀਂ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰਕੇ ਲੋਕਾਂ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਹਾਇਕ ਹੋਣ ਦਾ ਸੁਨੇਹਾ ਦੇ ਰਹੇ ਹਨ। ਇਸ ਮੌਕੇ ਡੋਗਰ ਸੰਧੂ ਘੁਮਿਆਲਾ ਨੇ ਇਸ ਟਰਸਟ ਦੀ ਪਰਸੰਸਾ ਕਰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕਰਦਿਆਂ ਇਸ ਤਰ੍ਹਾਂ ਦਾ ਖੂਨਦਾਨ ਕੈਂਪ ਲਗਵਾਉਣਾ ਬਹੁਤ ਹੀ ਸਲਾਘਾਯੋਗ ਉਦਮ ਹੈ।