ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਵਾਲੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਸਨ - ਮਨੋਹਰ ਕਮਾਮ
ਨਵਾਂਸ਼ਹਿਰ - ਪਿੰਡ ਸੱਲ੍ਹ ਕਲਾਂ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਜਿਸ ਵਿੱਚ ਮਨੋਹਰ ਕਮਾਮ ਸਰਪੰਚ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਨੇ ਬਾਬਾ ਸਾਹਿਬ ਦੇ ਉਪਰ ਘੋਰ ਅਨਿਆਏ ਹੋਇਆ ਅਤੇ ਬਾਬਾ ਸਾਹਿਬ ਨੇ ਇਸ ਸਮਾਜ ਨੂੰ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਸ਼ਾਹ ਲਿਆ।

ਉਨ੍ਹਾਂ ਖਾਸ ਕਰਕੇ ਦਲਿਤ ਸਮਾਜ ਨੂੰ ਸੁਚੇਤ ਕੀਤਾ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ। ਜੇਕਰ ਅਜੇ ਵੀ ਤੁਸੀਂ ਬਸਪਾ ਅਤੇ ਉਸ ਦੀਆਂ ਨੀਤੀਆਂ ਨੂੰ ਨਾ ਸਮਝਿਆ ਤਾਂ ਭਾਜਪਾ 2024 ਤੋਂ ਬਾਅਦ ਚੋਣਾਂ ਕਰਾਉਣੀਆਂ ਬੰਦ ਕਰ ਦੇਵੇਗੀ । ਇਸ ਤਰ੍ਹਾਂ ਲੰਬੇ ਚੌੜੇ ਭਾਸ਼ਨ ਵਿੱਚ ਮਰਦ ਅਤੇ ਔਰਤਾਂ ਨੂੰ ਬਾਬਾ ਸਾਹਿਬ ਨੇ ਬਰਾਬਰਤਾ ਦਾ ਹੱਕ ਦਿੱਤਾ। ਇਸ ਸਮਾਗਮ ਦੁਰਾਨ ਵਿਜੇ ਗੁਣਾਚੌਰ ਜਿਲ੍ਹਾ ਸਕੱਤਰ ਬਸਪਾ ਨਵਾਂਸ਼ਹਿਰ ਨੇ ਬੱਚਿਆਂ ਨੂੰ ਖ਼ਾਸ ਕਰਕੇ ਪੜ੍ਹਨ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ। ਉਨ੍ਹਾਂ ਸਮਾਜ ਦੇ ਸਾਰੇ ਲੋਕਾਂ ਨੂੰ ਇਹ ਗੱਲ ਵੀ ਕਹੀ ਕਿ ਆਪਣੇ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਅੰਧਵਿਸ਼ਵਾਸ ਅਤੇ ਵਹਿਮ ਭਰਮ ਤੇ ਪਾਖੰਡਵਾਦ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਸ ਮੌਕੇ ਜੈ ਪਾਲ ਸੂੰਡਾ ਪ੍ਰਧਾਨ ਬਸਪਾ ਹਲਕਾ ਬੰਗਾ ਜੀ ਨੇ ਦੂਹਰੀ ਵੋਟ ਦਾ ਹੱਕ ਦਿਵਾਉਣ ਵਾਲੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਹਨ। ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਬਲਪੁਰੀ ਜੀ ਨੇ ਆਪਣੇ ਗੀਤਾਂ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ, ਰਾਮਾ ਬਾਈ ਜੀ ਦੀ ਅਤੇ ਸਾਹਿਬ ਕਾਸ਼ੀ ਰਾਮ ਜੀ ਦੀ ਸੋਚ ਨੂੰ ਪੇਸ਼ ਕੀਤਾ ਅਤੇ ਵਾਹ ਵਾਹ ਖੱਟੀ।
ਉਹਨਾਂ ਆਪਣਾ ਬਹੁਤ ਹੀ ਮਕਬੂਲ ਗੀਤ, ਜੇਕਰ ਭੀਮ ਨਾਂ ਆਉਂਦੇ, ਗਾ ਕੇ ਆਪਣਾ ਲੋਹਾ ਮਨਵਾਇਆ। ਇਸ ਤਰ੍ਹਾਂ ਬੱਚਿਆਂ ਨੇ ਵੀ ਭਾਸਣ, ਕਵਿਤਾ ਅਤੇ ਗੀਤ ਬੋਲ ਕੇ ਹਾਜ਼ਰੀ ਲਗਵਾਈ। ਪਿੰਡ ਤੋਂ ਹੀ ਬਲਬੀਰ ਕੌਰ ਨੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਵਾਰੇ ਕੁੱਝ ਲਾਈਨਾਂ ਬੋਲ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਸਾਡੇ ਮਹਿਮਾਨ ਮਲਕੀਤ ਸਿੰਘ ਮੁਕੰਦਪੁਰ, ਜਸਵੰਤ ਕਟਾਰੀਆ, ਕੁਲਦੀਪ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਹਰਜਿੰਦਰ ਸਿੰਘ ਹੈਪੀ, ਲਛਮਣ ਬੰਗਾ, ਚਰਨਜੀਤ ਸੱਲ੍ਹਾਂ ਨੰਬਰਦਾਰ, ਜਗਦੀਸ਼ ਲਾਲ ਸਾਬਕਾ ਸਰਪੰਚ, ਜੋਗਾ ਰਾਮ, ਕਿਸ਼ਨ ਚੰਦ, ਰਾਣਾ ਸਿੰਘ, ਮੋਹਣ ਲਾਲ ਮੋਹਣੀ, ਨਰੇਸ਼ ਬੰਗਾ, ਡੀ ਕੇ ਬੰਗਾ, ਜਤਿੰਦਰ ਕੁਮਾਰ ਚੂਹੜ ਸਿੰਘ, ਸੁਰਜੀਤ ਕੁਮਾਰ, ਹਰਬੰਸ ਲਾਲ ਬੰਗਾ, ਰਾਮ ਮਾਸਰਾ, ਪਰਮਜੀਤ ਰਾਮ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ, ਗੋਰਾ, ਅੰਕੁਸ਼ ਭੱਟੀ, ਆਸ਼ਾ ਰਾਣੀ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਆਸ਼ਾ ਵਰਕਰ, ਸਰਬਜੀਤ ਕੌਰ ਆਂਗਣਵਾੜੀ ਵਰਕਰ, ਕਮਲੇਸ਼ ਰਾਣੀ, ਰਾਹੁਲ ਬੰਗਾ, ਸਫੀਆ, ਮੋਨਿਕਾ, ਜੱਸੀ, ਮੁਸਕਾਨ, ਬਲਜੀਤ ਕੌਰ, ਸੁਰਿੰਦਰ ਕੌਰ ਅਤੇ ਹੋਰ ਵੀ ਔਰਤਾਂ ਬੱਚੇ ਇਸ ਮੌਕੇ ਤੇ ਹਾਜਰ ਰਹੇ। ਇਸ ਵੇਲੇ ਸਟੇਜ ਸਕੱਤਰ ਦਾ ਕੰਮ ਚਰਨਜੀਤ ਸੱਲ੍ਹਾਂ ਨੇ ਬਾਖੂਬੀ ਨਿਭਾਈ।