
ਗੌਰਮਿੰਟ ਟੀਚਰਜ਼ ਯੂਨੀਅਨ ਐਸ ਏ ਐਸ ਨਗਰ ਦੀ ਚੋਣ ਵਿੱਚ ਰਵਿੰਦਰ ਸਿੰਘ ਪੱਪੀ ਸਿੱਧੂ ਨੂੰ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਗੋਸਲਾਂ ਨੂੰ ਜਨਰਲ ਸਕੱਤਰ ਚੁਣਿਆ
ਐਸ.ਏ.ਐਸ.ਨਗਰ, 11 ਅਪ੍ਰੈਲ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਮੁਹਾਲੀ ਦੀਆਂ ਜਥੇਬੰਦਕ ਚੋਣਾਂ ਲਈ ਸੱਦੇ ਗਏ ਚੋਣ ਇਜਲਾਸ ਵਿੱਚ ਰਵਿੰਦਰ ਸਿੰਘ ਪੱਪੀ ਸਿੱਧੂ ਜਿਲ੍ਹਾ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਗੋਸਲਾ ਨੂੰ ਜਿਲ੍ਹਾ ਜਨਰਲ ਸਕੱਤਰ ਚੁਣ ਲਿਆ ਗਿਆ।
ਐਸ.ਏ.ਐਸ.ਨਗਰ, 11 ਅਪ੍ਰੈਲ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਮੁਹਾਲੀ ਦੀਆਂ ਜਥੇਬੰਦਕ ਚੋਣਾਂ ਲਈ ਸੱਦੇ ਗਏ ਚੋਣ ਇਜਲਾਸ ਵਿੱਚ ਰਵਿੰਦਰ ਸਿੰਘ ਪੱਪੀ ਸਿੱਧੂ ਜਿਲ੍ਹਾ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਗੋਸਲਾ ਨੂੰ ਜਿਲ੍ਹਾ ਜਨਰਲ ਸਕੱਤਰ ਚੁਣ ਲਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਜਾਇੰਡਿੰਗ ਅਫਸਰ ਵਿਸ਼ਾਲ ਕੁਮਾਰ (ਮੁੱਖ ਅਧਿਆਪਕ ਸਹਸ ਮਾਣਕਪੁਰ ਸਰੀਫ) ਅਤੇ ਸਹਾਇਕ ਪ੍ਰਜਾਇਡਿੰਗ ਅਫਸਰ ਗੁਲਜੀਤ ਸਿੰਘ (ਸੈਂਟਰ ਇੰਚਾਰਜ ਗੜਾਗਾ) ਨੇ ਦਸਿਆ ਕਿ ਬਲਾਕ ਪ੍ਰਧਾਨ ਦੀਆਂ ਆਈਆਂ ਨਾਮਜਦਗੀਆਂ ਦੀ ਜਾਂਚ ਕਰਨ ਤੋਂ ਬਾਅਦ ਸੋਹਣ ਸਿੰਘ ਨੂੰ ਖਰੜ -1, ਸੰਦੀਪ ਸਿੰਘ ਖਰੜ -2, ਸਤਵਿੰਦਰ ਕੌਰ ਨੂੰ ਖਰੜ -3, ਬਲਵਿੰਦਰ ਸਿੰਘ ਨੂੰ ਡੇਰਾਬੱਸੀ -1, ਜਗਦੀਪ ਸਿੰਘ ਨੂੰ ਡੇਰਾਬੱਸੀ -2, ਰਾਕੇਸ ਕੁਮਾਰ ਨੂੰ ਮਾਜਰੀ, ਹਰਪ੍ਰੀਤ ਸਿੰਘ ਨੂੰ ਕੁਰਾਲੀ, ਸੁਖਜਿੰਦਰ ਸਿੰਘ ਨੂੰ ਬਨੂੜ ਬਲਾਕ ਦਾ ਬਲਾਕ ਪ੍ਰਧਾਨ ਚੁਣਿਆ ਗਿਆ ਹੈ।
ਇਜਲਾਸ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਜਥੇਬੰਦੀ ਦੇ ਪੁਰਾਣੇ ਤੇ ਗੌਰਵਮਈ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਸਮੁੱਚੇ ਅਧਿਆਪਕ ਵਰਗ ਨੂੰ ਇਸ ਸੰਘਰਸਸ਼ੀਲ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ। ਨਵੀਂ ਚੁਣੀ ਹੋਈ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਹੋਰ ਤਕੜੇ ਹੋਕੇ ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ਦੀਆਂ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਮਨਜੀਤ ਸਿੰਘ, ਸਰਦੂਲ ਸਿੰਘ, ਬਲਜੀਤ ਸਿੰਘ, ਚਰਨਜੀਤ ਸਿੰਘ, ਨਵਕਿਰਨਪ੍ਰੀਤ ਸਿੰਘ, ਅਨਿਲ ਕੁਮਾਰ, ਵੇਦ ਪ੍ਰਕਾਸ਼, ਮਾਨ ਸਿੰਘ, ਵਰਿੰਦਰ ਸਿੰਘ, ਜਗਦੀਪ ਸਿੰਘ, ਪ੍ਰਭਜੋਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।
