ਗਊ ਗ੍ਰਾਸ ਸੇਵਾ ਸਮਿਤੀ ਦੀ ਸਾਲਾਨਾ ਮੀਟਿੰਗ ਆਯੋਜਿਤ
ਐਸ.ਏ.ਐਸ.ਨਗਰ, 11 ਅਪ੍ਰੈਲ - ਗਊ ਗ੍ਰਾਸ ਸੇਵਾ ਸਮਿਤੀ ਦੀ ਸਾਲਾਨਾ ਮੀਟਿੰਗ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼ 1, ਮੁਹਾਲੀ ਵਿਖੇ ਸ਼ੀਸ਼ਪਾਲ ਗਰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਲ ਇੰਡੀਆ ਗਊ ਸੇਵਾ ਮੁਖੀ ਅਜੀਤ ਮਹਾਪਾਤਰ ਅਤੇ ਪੰਜਾਬ ਗਊ ਸੇਵਾ ਮੁਖੀ ਚੰਦਰਕਾਂਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।

ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਸਮਿਤੀ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਗਊ ਸੇਵਾ ਦੇ ਵੱਖ-ਵੱਖ ਕਾਰਜਾਂ ਲਈ ਸਮਾਜ ਦੇ ਸਹਿਯੋਗ ਨਾਲ 69,03,183 ਦੀ ਰਕਮ ਖਰਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਸਮਿਤੀ ਨੇ ਗਊ ਐਬੂਲੈਂਸ ਦੇ ਜਰੀਏ 643 ਦੁਰਘਟਨਾ ਗ੍ਰਸਤ, ਜਖਮੀ ਅਤੇ ਬਿਮਾਰ ਗਊ ਵੰਸ਼ ਦਾ ਮੁਫਤ ਉਪਚਾਰ ਅਤੇ ਰੈਸਕਿਊ ਕਰਨ ਦਾ ਕਾਰਜ ਕੀਤਾ ਹੈ।
ਉਹਨਾਂ ਕਿਹਾ ਕਿ ਸਮਿਤੀ ਪ੍ਰਸ਼ਾਸਨ ਅਤੇ ਸਰਕਾਰ ਦੇ ਸਹਿਯੋਗ ਨਾਲ ਬੀਤੀ 1 ਅਗਸਤ ਤੋਂ ਫੇਜ਼ 1 ਵਿੱਚ ਗਊ ਹਸਪਤਾਲ ਅਤੇ ਗਊਸ਼ਾਲਾ ਚਲਾ ਰਹੀ ਹੈ, ਜਿਸ ਵਿੱਚ ਅੱਜ 172 ਬਿਮਾਰ ਗਊ ਵੰਸ਼ ਦਾ ਇਲਾਜ ਕੀਤਾ ਜਾ ਰਿਹਾ ਹੈ। ਸਮਿਤੀ ਦੀ ਆਗਾਮੀ ਯੋਜਨਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਗਊ ਹਸਪਤਾਲ ਅਤੇ ਗਊਸ਼ਾਲਾ ਲਈ ਮੁਹਾਲੀ ਵਿੱਚ ਲੀਜ ਉੱਤੇ 10 ਏਕੜ ਜਮੀਨ ਲੈਣਾ, ਇੱਕ ਹੋਰ ਗਊ ਐਬੂਲੈਂਸ ਅਤੇ ਚਾਰ ਨਵੇਂ ਗਊ ਗ੍ਰਾਸ ਰੱਥ ਸ਼ੁਰੂ ਕਰਨ ਆਦਿ ਟੀਚਾ ਮਿੱਥਿਆ ਗਿਆ ਹੈ। ਬੈਠਕ ਦਾ ਸਮਾਪਨ ਗਊ ਮਾਤਾ ਦੀ 51 ਜੋਤਾਂ ਦੀ ਵਿਸ਼ੇਸ਼ ਆਰਤੀ ਨਾਲ ਕੀਤਾ ਗਿਆ।