ਪੰਜਾਬ ਸਕੱਤਰੇਤ ਸਾਹਿਤ ਸਭਾ ਵਲੋਂ ਨਵੀਂ ਪੁਸਤਕ ਦਾ ਪੋਸਟਰ ਰਿਲੀਜ਼

ਚੰਡੀਗੜ੍ਹ, 10 ਅਪ੍ਰੈਲ - ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ, ਪਰਮਦੀਪ ਸਿੰਘ ਭਬਾਤ, ਹਰਪ੍ਰੀਤ ਸਿੰਘ ਬਲੱਗਣ ਆਦਿ ਨੇ ਸਾਂਝੇ ਤੌਰ ਤੇ ਨਵੀਂ ਕਾਵਿ-ਪੁਸਤਕ ਕਾਵਿਕ ਲਕੀਰਾਂ” ਦਾ ਪੋਸਟਰ ਰਿਲੀਜ਼ ਕੀਤਾ।

ਚੰਡੀਗੜ੍ਹ, 10 ਅਪ੍ਰੈਲ - ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ, ਪਰਮਦੀਪ ਸਿੰਘ ਭਬਾਤ, ਹਰਪ੍ਰੀਤ ਸਿੰਘ ਬਲੱਗਣ ਆਦਿ ਨੇ ਸਾਂਝੇ ਤੌਰ ਤੇ ਨਵੀਂ ਕਾਵਿ-ਪੁਸਤਕ ਕਾਵਿਕ ਲਕੀਰਾਂ” ਦਾ ਪੋਸਟਰ ਰਿਲੀਜ਼ ਕੀਤਾ।

ਸਭਾ ਦੇ ਪ੍ਰਧਾਨ ਅਤੇ ਪੁਸਤਕ ਦੇ ਸੰਪਾਦਕ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਸਕੱਤਰੇਤ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਚਿਤ ਗੀਤ, ਕਵਿਤਾਵਾਂ ਅਤੇ ਗਜ਼ਲਾਂ ਦੀ ਸਾਂਝੀ ਪੁਸਤਕ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਨਵੇਂ ਲੇਖਕਾਂ ਦੀ ਕਲਮ ਨੂੰ ਹੱਲਾਸ਼ੇਰੀ ਦੇਣ ਲਈ ਇਸ ਪੁਸਤਕ ਵਿੱਚ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਨਾਂ ਵਿੱਚ ਸ਼ਮਸ਼ੇਰ ਸੰਧੂ, ਮਨਮੋਹਨ ਸਿੰਘ ਦਾਊਂ, ਬਚਨ ਬੇਦਿਲ, ਅਲਬੇਲ ਬਰਾੜ, ਹਰਵਿੰਦਰ ਓਹੜਪੁਰੀ, ਸਰਬਜੀਤ ਵਿਰਦੀ, ਲਾਭ ਸਿੰਘ ਚਤਾਮਲੀ, ਸਾਂਈ ਸਕੇਤੜੀ, ਭੁਪਿੰਦਰ ਮਟੌਰ ਵਾਲਾ, ਪ੍ਰੋ. ਸਰਦੂਲ ਸਿੰਘ ਔਜਲਾ, ਅਲੀ ਰਾਜ਼ਪੁਰਾ ਆਦਿ ਸ਼ਾਮਿਲ ਹਨ।

ਉਹਨਾਂ ਦੱਸਿਆ ਕਿ ਸਕੱਤਰੇਤ ਦੇ ਲੇਖਕਾਂ ਵਿੱਚੋਂ ਰਾਜ ਕੁਮਾਰ ਸਾਹੋਵਾਲੀਆ, ਅਜਮੇਰ ਸਾਗਰ, ਕਰਨੈਲ ਸਹੋਤਾ, ਅਮਰ ਵਿਰਦੀ, ਜਰਨੈਲ ਹੁਸ਼ਿਆਰਪੁਰੀ, ਦਲਬੀਰ ਸਰੋਆ, ਕਰਤਾਰ ਛੀਨਾ, ਭੁਪਿੰਦਰ ਝੱਜ, ਬਲਜਿੰਦਰ ਬੱਲੀ, ਹਰਪ੍ਰੀਤ ਬਲੱਗਣ, ਉਜਾਗਰ ਸਿੰਘ ਪੰਨੂੰਆਂ ਵਾਲਾ, ਨਵਪ੍ਰੀਤ ਸਿੰਘ, ਕੁਲਦੀਪ ਖਾਰਾ, ਕੇ. ਰਾਏ, ਜੌਹਨ ਪੰਜਾਬੀ, ਸੁਖਵਿੰਦਰ ਨੂਰਪੁਰੀ, ਅਰਸ਼ਦੀਪ ਸਿੰਘ, ਇੰਦਰਜੀਤ ਸਿੰਘ, ਦਲਜੀਤ ਕੌਰ ਦਾਊਂ, ਜਤਿੰਦਰ ਕੌਰ ਬਿੰਦਰਾ, ਸੁਦੇਸ਼ ਕੁਮਾਰੀ, ਨਿਰਮਲਾ ਅਤੇ ਬਲਜੀਤ ਕੌਰ ਆਦਿ ਦੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸਾਹਿਤ ਸਭਾ ਵੱਲੋਂ ਇਹ ਪੁਸਤਕ 17 ਅਪਰੈਲ ਨੂੰ ਚੰਡੀਗੜ ਵਿੱਚ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ ਜਾਵੇਗੀ। ਸਮਾਗਮ ਦੇ ਮੁੱਖ ਮਹਿਮਾਨ ਸz. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.) ਹੋਣਗੇ ਜਦਕਿ ਡਾ. ਦਵਿੰਦਰ ਸਿੰਘ ਬੋਹਾ, ਜਿਲ੍ਹਾ ਭਾਸ਼ਾ ਅਫਸਰ ਮੁਹਾਲੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।