
ਭਾਰਤੀ ਨਵੇਂ ਸਾਲ ਦੇ ਸਬੰਧ ਵਿੱਚ ਪ੍ਰਭਾਤ ਫੇਰੀ ਕੱਢੀ
ਐਸ ਏ ਐਸ ਨਗਰ, 10 ਅਪ੍ਰੈਲ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਹਰਿਆਵਲ ਪੰਜਾਬ ਮੁਹਾਲੀ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤੀ ਨਵੇਂ ਸਾਲ ਦੇ ਸਬੰਧ ਵਿੱਚ ਫੇਜ਼ 5 ਮੁਹਾਲੀ ਵਿੱਚ ਪ੍ਰਭਾਤ ਫੇਰੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਪ੍ਰਭਾਤ ਫੇਰੀ ਦੀ ਆਰੰਭਤਾ ਸ੍ਰੀ ਹਰੀ ਮੰਦਰ ਫੇਜ਼ 5 ਤੋਂ ਮਾਂ ਦੀ ਜੋਤ ਪ੍ਰਚੰਡ ਕਰਕੇ ਕੀਤੀ ਗਈ
ਐਸ ਏ ਐਸ ਨਗਰ, 10 ਅਪ੍ਰੈਲ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਹਰਿਆਵਲ ਪੰਜਾਬ ਮੁਹਾਲੀ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤੀ ਨਵੇਂ ਸਾਲ ਦੇ ਸਬੰਧ ਵਿੱਚ ਫੇਜ਼ 5 ਮੁਹਾਲੀ ਵਿੱਚ ਪ੍ਰਭਾਤ ਫੇਰੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਪ੍ਰਭਾਤ ਫੇਰੀ ਦੀ ਆਰੰਭਤਾ ਸ੍ਰੀ ਹਰੀ ਮੰਦਰ ਫੇਜ਼ 5 ਤੋਂ ਮਾਂ ਦੀ ਜੋਤ ਪ੍ਰਚੰਡ ਕਰਕੇ ਕੀਤੀ ਗਈ ਅਤੇ ਪ੍ਰਭਾਤ ਫੇਰੀ ਵਲੋਂ ਫੇਜ਼-5 ਵਿੱਚ ਘੁੰਮ ਕੇ ਭਜਨ ਕੀਰਤਨ ਅਤੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ 25 ਪਰਿਵਾਰਾਂ ਨੇ ਆਪਣੇ ਘਰਾਂ ਦੇ ਅੱਗੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਅੰਤ ਦੇ ਵਿੱਚ ਮੰਦਰ ਦੇ ਅੱਗੇ ਆਰਤੀ ਦੇ ਨਾਲ ਸਮਾਪਨ ਕਰਕੇ ਦੁੱਧ ਅਤੇ ਫਲ ਦਾ ਪ੍ਰਸ਼ਾਦ ਵੰਡਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਜੋਸ਼ੀ, ਕੁਸਮ ਮਰਵਾਹਾ, ਨੀਤੂ ਸ਼ਰਮਾ, ਜੋਤੀ ਨਰੋਆ, ਸਰੋਜ ਬਾਲਾ, ਸ਼ੀਤਲ ਸ਼ਰਮਾ, ਨੀਨਾ ਗਰਗ, ਰਿੰਕੂ ਠਾਕੁਰ, ਦੀਕਸ਼ਾ, ਨੀਨਾ ਸ਼ਰਮਾ, ਪਿੰਕੀ ਸ਼ਰਮਾ, ਨਿਰਮਲਾ, ਦਿਨੇਸ਼ਵਰੀ ਦੇਵੀ, ਅਨੀਤਾ ਤਿਆਗੀ, ਸੰਤੋਸ਼ ਸ਼ਰਮਾ, ਬੱਬੂ, ਕੀਰਤੀ ਜੋਸ਼ੀ, ਰੁਚੀ ਸ਼ਰਮਾ, ਪਲਕ, ਅਬੀ, ਜੀਵਨ ,ਵਿਸ਼ਾਲੀ, ਪ੍ਰਵੀਨ ਸ਼ਰਮਾ, ਸ਼ੀਸ਼ਪਾਲ ਗਰਗ, ਸੁਧੀਰ ਗੋਇਲ, ਵਿਜੇਤਾ ਮਹਾਜਨ, ਪ੍ਰਧਾਨ ਸਿੰਘ, ਜਸਵੰਤ ਰਾਣਾ, ਧਰਮਪਾਲ ਮੁਗੂ, ਅਜੇ ਸ਼ਰਮਾ, ਸਾਈ ਜੀਵਨ, ਰਕੇਸ਼ ਕੁਮਾਰ, ਇਸ਼ਾਨ, ਤੁਸ਼ਾਰ ਜੋਸ਼ੀ, ਰਵੀ ਰਾਵਤ ਹਿਮਾਂਸ਼ੂ, ਕੇ ਜੀ ਐਨ ਅਚਾਰਿਆ, ਅਮਨ ਸ਼ਰਮਾ, ਅਰੁਣ ਬੰਸਲ ਹਾਜਰ ਸਨ।
