ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਮੁਹਾਲੀ ਦੀ ਕੋਰ ਕਮੇਟੀ ਦੀ ਮੀਟਿੰਗ ਆਯੋਜਿਤ
ਐਸ ਏ ਐਸ ਨਗਰ, 10 ਅਪ੍ਰੈਲ - ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਮੁਹਾਲੀ ਦੀ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਗੁਰਦੁਆਰਾ ਗੁਰੂ ਰਵਿਦਾਸ ਭਵਨ ਫੇਜ਼ 7 ਮੁਹਾਲੀ ਵਿਖੇ ਹੋਈ ਜਿਸ ਵਿੱਚ ਫੋਰਮ ਦੀ ਚੋਣ ਅਗਲੀ ਚੋਣ ਕਰਵਾਉਣ ਸਮੇਤ ਹੋਰਨਾਂ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਫੋਰਮ ਦੇ ਜਨਰਲ ਸਕੱਤਰ ਸ੍ਰੀ ਕੇ ਐਲ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜਿਰ ਮੈਂਬਰਾਂ ਵਲੋਂ ਸਭ ਤੋਂ ਪਹਿਲਾਂ ਵਿਛੜ ਗਏ ਅਹੁਦੇਦਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਹਨਾਂ ਦਸਿਆ ਕਿ ਇਸ ਤੋਂ ਬਾਅਦ ਅਜੰਡਾ ਆਈਟਮ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਭ ਤੋਂ ਪਹਿਲਾਂ ਫੋਰਮ ਦੀ ਕਾਫੀ ਸਮੇਂ ਤੋਂ ਪੈਂਡਿੰਗ ਚੱਲ ਰਹੀ ਚੋਣ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ ਜਿਸ ਬਾਰੇ ਸਾਰੇ ਮੈਂਬਰਾਂ ਨੇ ਛੇਤੀ ਚੋਣ ਕਰਵਾਉਣ ਬਾਰੇ ਕਿਹਾ।
ਉਹਨਾਂ ਦੱਸਿਆ ਕਿ ਇਸ ਮੌਕੇ ਚੋਣ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸ਼ੇਰ ਸਿੰਘ ਨੂੰ ਕਨਵੀਨਰ, ਦੀਪਕ ਮਲਹੋਤਰਾ, ਸੁਖਦੀਪ ਸਿੰਘ ਅਤੇ ਗਗਨ ਧਾਲੀਵਾਲ ਨੂੰ ਕਮੇਟੀ ਮੈਂਬਰ ਅਤੇ ਪੀ ਡੀ ਵਧਵਾ ਨੂੰ ਪ੍ਰੀਜਾਈਡਿੰਗ ਅਫਸਰ ਬਣਾਇਆ ਗਿਆ।
ਉਹਨਾਂ ਦੱਸਿਆ ਕਿ ਫੋਰਮ ਦੇ ਕੈਸ਼ੀਅਰ ਮੋਹਨ ਸਿੰਘ ਦੇ ਵਿਛੜਨ ਕਾਰਨ ਮੀਟਿੰਗ ਦੌਰਾਨ ਸੰਯੁਕਤ ਵਿੱਤ ਸਕੱਤਰ ਦੀ ਜਿੰਮੇਵਾਰੀ ਪਿਆਰਾ ਸਿੰਘ ਨੂੰ ਦਿੱਤੀ ਗਈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਐਸੋਸੀਏਸ਼ਨਾਂ ਦਾ ਸਾਲਾਨਾ ਚੰਦਾ ਸਾਲ 2019 ਤੱਕ ਨਹੀਂ ਆਇਆ। ਉਹ ਸੰਯੁਕਤ ਵਿੱਤ ਸਕੱਤਰ ਕੋਲ ਜਲਦ ਜਮਾਂ ਕਰਵਾਉਣ। ਮੀਟਿੰਗ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਨ੍ਹਾਂ ਐਸੋਸੀਏਸ਼ਨ ਦਾ ਚੰਦਾ 2019 ਤੱਕ ਕਲੀਅਰ ਹੋਵੇਗਾ ਉਹਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਰੂਬੀ, ਜਸਬੀਰ ਸਿੰਘ ਜੱਸੀ, ਸੁੱਚਾ ਸਿੰਘ ਕਲੌੜ, ਹਰਬਿੰਦਰ ਸਿੰਘ ਸੈਣੀ, ਹਰਦਿਆਲ ਸਿੰਘ ਠੇਕੇਦਾਰ, ਪਿਆਰਾ ਸਿੰਘ, ਅਜੀਤ ਸਿੰਘ ਵੀ ਹਾਜ਼ਰ ਸਨ।