ਨਗਰ ਨਿਗਮ ਦੇ ਮੁਲਾਜਮਾਂ ਦੀ ਬਦਲੀ ਦੀ ਚੋਣ ਕਮਿਸ਼ਨ ਤੋਂ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ
ਹੁਸ਼ਿਆਰਪੁਰ - ਅੱਜ ਲੋਕਲਬਾਡੀ ਸੈਲ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਅਤੇ ਨਵਲ ਕਿਸ਼ੋਰ ਕਾਲੀਆ ਮਦਨ ਦੱਤਾ ਦੀ ਪ੍ਰਧਾਨਗੀ ਵਿੱਚ ਇਕ ਡੈਪੂਟੇਸ਼ਨ ਏ.ਡੀ.ਸੀ. ਰਾਹੁਲ ਚਾਵਾ ਨੂੰ ਮਿਲਿਆ ਅਤੇ ਮੈਮੋਰੈਂਡਮ ਦਿੱਤਾ। ਮੈਮੋਰੈਂਡਮ ਵਿੱਚ ਮੰਗ ਕੀਤੀ ਗਈ ਕਿ ਨਗਰ-ਨਿਗਮ ਇਕ ਪਬਲਿਕ ਡੀਲਿੰਗ ਵਾਲੀ ਜਗ੍ਹਾ ਹੈ ਉਥੋਂ ਦੇ ਉੱਚ ਅਧਿਕਾਰੀਆਂ ਦੀ ਇੱਥੇ ਹੀ ਰਿਹਾਇਸ਼ ਹੈ।

ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਉਸ ਅਸਫਰ ਦੀ ਬਦਲੀ ਦੂਜੀ ਜਗ੍ਹਾ ਕੀਤੀ ਜਾਂਦੀ ਹੈ। ਪਰ ਨਗਰ-ਨਿਗਮ ਵਿੱਚ ਇਸ ਤਰ੍ਹਾਂ ਨਹੀ ਹੋ ਰਿਹਾ। ਉੱਚ ਅਧਿਕਾਰੀ ਸੱਤਾਧਾਰੀ ਪਾਰਟੀ ਦੀ ਮਦਦ ਕਰ ਰਹੇ ਹਨ। ਆਮ ਜਨਤਾ ਦੇ ਕੰਮਾਂ ਵਿੱਚ ਰੁਕਾਵਟ ਪਾ ਕੇ ਸੱਤਾਧਾਰੀ ਪਾਰਟੀ ਦੀ ਮਦਦ ਕਰ ਰਹੇ ਹਨ। ਕਰਮਵੀਰ ਬਾਲੀ ਨੇ ਪ੍ਰਮਾਣ ਨਾਲ ਲਗਾ ਕੇ ਕਿਹਾ ਕਿ ਇਸ ਸਾਲ ਤੋਂ ਅਲੱਗ-ਅਲੱਗ ਤਰੀਖਾਂ ਵਿੱਚ ਮੁਹੱਲਾ ਨੀਲਕੰਠ ਵਿਖੇ ਛੱਡੀ ਗਈ ਗਲੀ ਸਬੰਧੀ ਕਮਿਸ਼ਨਰ, ਅਸਿਸਟੈਂਟ ਕਮਿਸ਼ਨਰ, ਮੇਅਰ ਨੂੰ ਮੈਮੋਰੈਂਡਮ ਦਿੱਤੇ ਗਏ ਜਿਸ ਦੇ ਐਸਟੀਮੇਟ ਵੀ ਬਣ ਗਏ। ਪਰ ਉਸ ਐਸਟੀਮੇਟ ਨਾਲ ਭੇਦਭਾਵ ਰੱਖਦੇ ਹੋਏ ਏਜੰਡੇ ਵਿੱਚ ਟੈਂਡਰ ਨਹੀਂ ਲਗਾਇਆ ਗਿਆ। ਇਸ ਦੀ ਜਾਂਚ ਕਰਦੇ ਹੋਏ ਅਧਿਕਾਰੀਆਂ ਦੀ ਚੋਣਾਂ ਨੂੰ ਦੇਖਦੇ ਹੋਏ ਜਲਦੀ ਬਦਲੀ ਕੀਤੀ ਜਾਵੇ ਤਾਂ ਕਿ ਜਨਤਾ ਦੇ ਕੰਮ ਹੋ ਸਕਣ ਅਤੇ ਪਾਰਦਰਸ਼ਤਾ ਆ ਸਕੇ। ਬਦਲੀ ਨਾ ਹੋਣ ਦੀ ਸੂਰਤ ਵਿੱਚ ਪਾਰਟੀ ਧਰਨਾ ਦੇਵੇਗੀ ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੇ ਹੋਵੇਗੀ। ਇਸ ਮੋਕੇ ਏ.ਡੀ.ਸੀ. ਨੇ ਭਰੋਸਾ ਦਵਾਇਆ ਕੀ ਜਲਦ ਹੀ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ।