ਕੰਵਲਪ੍ਰੀਤ ਕੌਰ ਨੇ ਸੋਨੇ ਦੇ ਤਿੰਨ ਤਗਮੇ ਜਿੱਤ ਕੇ ਬਣਾਇਆ ਨਵਾਂ ਰਿਕਾਰਡ
ਹੁਸ਼ਿਆਰਪੁਰ - ਹੁਸ਼ਿਆਰਪੁਰ ਦੀ ਜੂਡੋ ਚੈਮਪੀਅਨ ਕੰਵਲਪ੍ਰੀਤ ਕੌਰ ਨੇ ਮਾਲਟਾ ਵਿਖੇ ਹੋਈ ਕੌਮਨਵੈਲਥ ਚੈਮਪੀਅਨਸ਼ਿਪ-2024 ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਵੱਖ-ਵੱਖ ਕੈਟਾਗਿਰੀ ਵਿਚ ਤਿੰਨ ਸੋਨੇ ਦੇ ਤਗਮੇ ਜਿੱਤਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਕੰਵਲਪ੍ਰੀਤ ਕੌਰ ਦੀ ਇਸ ਸ਼ਾਨਦਾਰ ਜਿੱਤ 'ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ (ਆਈ.ਏ.ਐਸ) ਨੇ ਕੰਵਲਪ੍ਰੀਤ, ਉਸਦੇ ਮਾਤਾ-ਪਿਤਾ ਅਤੇ ਕੋਚ ਸਾਹਿਬਾਨ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੰਵਲਪ੍ਰੀਤ ਕੌਰ ਦੇਸ਼ ਦੀ ਪਹਿਲੀ ਜੂਡੋ ਖਿਡਾਰਨ ਹੈ, ਜਿਸਨੇ ਸਾਰਿਆਂ ਤਿੰਨ ਕੈਟਾਗਿਰੀਆਂ ਕੈਡਟ, ਜੂਨੀਅਰ ਅਤੇ ਸੀਨੀਅਰ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ।