ਦੇਸ਼ ਭਗਤ ਯੂਨੀਵਰਸਿਟੀ ਨੇ ਜਾਗਰੂਕਤਾ ਮੁਹਿੰਮਾਂ ਤਹਿਤ ਵਿਸ਼ਵ ਸਿਹਤ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ, 8 ਅਪ੍ਰੈਲ - ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਅਤੇ ਡੈਂਟਲ ਕਾਲਜ ਅਤੇ ਹਸਪਤਾਲ ਦੀ ਫੈਕਲਟੀ ਨੇ ਕਈ ਗਤੀਵਿਧੀਆਂ ਅਤੇ ਜਾਗਰੂਕਤਾ ਮੁਹਿੰਮਾਂ ਤਹਿਤ ਵਿਸ਼ਵ ਸਿਹਤ ਦਿਵਸ ਮਨਾਇਆ। ਵਿਸ਼ਵ ਸਿਹਤ ਦਿਵਸ, ਵਿਸ਼ਵ ਸਿਹਤ ਸੰਗਠਨ ਦੀ ਸਰਪ੍ਰਸਤੀ ਹੇਠ ਹਰ ਮਨਾਇਆ ਜਾਂਦਾ ਹੈ ਇਸ ਸਾਲ ਦੇ ਥੀਮ, "ਮੇਰੀ ਸਿਹਤ, ਮੇਰਾ ਅਧਿਕਾਰ" ਵਿੱਚ ਸ਼ਾਮਲ ਸਿਹਤ ਸੰਭਾਲ ਤੇ ਸਿੱਖਿਆ ਨੂੰ ਯਕੀਨੀ ਬਣਾਉਣ ਦੀ ਵਿਸ਼ਵਵਿਆਪੀ ਜ਼ਰੂਰਤ ਨੂੰ ਦਰਸਾਉਂਦਾ ਹੈ।

ਨਰਸਿੰਗ ਫੈਕਲਟੀ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਅਤੇ ਪ੍ਰੇਰਿਤ ਕਰਨ ਲਈ ਵਿਦਿਅਕ ਅਤੇ ਰਚਨਾਤਮਕ ਗਤੀਵਿਧੀਆਂ ਹੇਠ ਕਈ ਪ੍ਰੋਗਰਾਮ ਉਲੀਕੇ। ਇਹਨਾਂ ਵਿੱਚ  ਕੁਇਜ਼ , ਰੰਗੋਲੀ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲਾ ਸ਼ਾਮਲ ਸੀ, ਜੋ ਸਾਰੇ ਵਿਸ਼ਵ ਸਿਹਤ ਦਿਵਸ ਦੇ ਵਿਸ਼ੇ ਦੇ ਦੁਆਲੇ ਕੇਂਦਰਿਤ ਸਨ। ਵੱਖ-ਵੱਖ ਨਰਸਿੰਗ ਪ੍ਰੋਗਰਾਮਾਂ ਦੇ ਭਾਗੀਦਾਰਾਂ ਨੇ ਆਪਣੀ ਪ੍ਰਤਿਭਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ, ਸਿਹਤ ਨਾਲ ਸਬੰਧਤ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਰਵੀਦੀਪ ਕੌਰ ਅਤੇ ਗੁਰਵਿੰਦਰ ਕੌਰ ਸਮਾਗਮ ਦੇ ਕੋਆਰਡੀਨੇਟਰ ਸਨ। ਫੈਕਲਟੀ ਆਫ ਨਰਸਿੰਗ ਦੇ ਡਾਇਰੈਕਟਰ ਵਿਕਟਰ ਦੇਵਾਸੀਰਵਦਮ ਐਸ., ਪ੍ਰੋ. ਲਵਸੰਪੂਰਨਜੋਤ ਕੌਰ ਅਤੇ ਪ੍ਰੋ. ਪ੍ਰਭਜੋਤ ਸਿੰਘ, ਨੇ ਵਿਦਵਤਾ ਭਰਪੂਰ ਜਾਣਕਾਰੀ ਸਾਂਝੀ ਕੀਤੀ। ਜੇਤੂਆਂ ਨੂੰ ਉਨ੍ਹਾਂ ਦੇ ਮਿਸਾਲੀ ਯੋਗਦਾਨ ਅਤੇ ਸਿਹਤ ਵਕਾਲਤ ਦੀ ਸਮਝ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਇਨਾਮਾਂ ਨਾਲ ਨਿਵਾਜ਼ਿਆ ਗਿਆ। ਇਸੇ ਦੌਰਾਨ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਦੇ ਪਬਲਿਕ ਹੈਲਥ ਡੈਂਟਿਸਟਰੀ ਵਿਭਾਗ ਨੇ ਵਿਸ਼ਵ ਸਿਹਤ ਦਿਵਸ ਨੂੰ ਮਨਾਉਣ ਲਈ ਕਈ ਪਹਿਲਕਦਮੀਆਂ ਦਾ ਆਯੋਜਨ ਕੀਤਾ। ਡਾ. ਉੱਨਤੀ ਪਿਟਾਲੇ ਪ੍ਰਿੰਸੀਪਲ, ਨੇ ਸਮੁੱਚੀ ਤੰਦਰੁਸਤੀ ਵਿੱਚ ਦੰਦਾਂ ਦੀ ਸਿਹਤ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਸਮਾਗਮ ਨੂੰ ਆਪਣੀ ਮੁਹਾਰਤ ਅਤੇ ਸਮਰਥਨ ਦਿੱਤਾ। ਡਾ. ਰਵਨੀਤ ਕੌਰ ਨੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਨ੍ਹਾਂ ਵਿੱਚ ਰੀਲ ਮੇਕਿੰਗ ਮੁਕਾਬਲੇ, ਜਾਗਰੂਕਤਾ ਵਿਗਿਆਪਨ ਐਕਟ, ਫੋਟੋਗ੍ਰਾਫੀ ਮੁਕਾਬਲੇ ਅਤੇ ਸਕੈਚਿੰਗ ਸ਼ਾਮਲ ਸਨ।