
ਸੱਤ ਤਸਕਰ ਗ੍ਰਿਫਤਾਰ, "ਕੈਸੋ" ਆਪਰੇਸ਼ਨ ਤਹਿਤ ਰੇਲਵੇ ਸਟੇਸ਼ਨਾਂ 'ਤੇ ਕੀਤੀ ਯਾਤਰੀਆਂ ਦੀ ਚੈਕਿੰਗ
ਪਟਿਆਲਾ, 2 ਅਪ੍ਰੈਲ - ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਪੁਲਿਸ ਨੇ ਸੋਮਵਾਰ ਸੱਤ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ "ਕੈਸੋ" ਆਪਰੇਸ਼ਨ ਚਲਾਇਆ। ਇਸ ਆਪਰੇਸ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਸਵਾਰੀਆਂ ਦੀ ਚੈਕਿੰਗ ਕੀਤੀ।
ਪਟਿਆਲਾ, 2 ਅਪ੍ਰੈਲ - ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਪੁਲਿਸ ਨੇ ਸੋਮਵਾਰ ਸੱਤ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ "ਕੈਸੋ" ਆਪਰੇਸ਼ਨ ਚਲਾਇਆ। ਇਸ ਆਪਰੇਸ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਸਵਾਰੀਆਂ ਦੀ ਚੈਕਿੰਗ ਕੀਤੀ। ਡੀਐਸਪੀ ਸੰਜੀਵ ਸਿੰਗਲਾ ਦੀ ਦੇਖ-ਰੇਖ ਹੇਠ ਪਟਿਆਲਾ ਰੇਲਵੇ ਸਟੇਸ਼ਨ, ਸਿਟੀ ਰਾਜਪੁਰਾ ਦੇ ਐਸਐਚਓ ਪ੍ਰਿੰਸਪ੍ਰੀਤ ਦੀ ਦੇਖ-ਰੇਖ ਵਿੱਚ ਰਾਜਪੁਰਾ ਵਿੱਚ ਅਤੇ ਕੋਤਵਾਲੀ ਨਾਭਾ ਦੇ ਐਸਐਚਓ ਗੁਰਪ੍ਰੀਤ ਸਮਰਾਓ ਦੀ ਨਿਗਰਾਨੀ ਵਿੱਚ ਨਾਭਾ ਵਿੱਚ ਸਰਚ ਅਭਿਆਨ ਚਲਾਇਆ ਗਿਆ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਹਿੱਤ ਇਹ ਸਰਚ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਸਮੱਗਲਰਾਂ ਅਤੇ ਅਪਰਾਧੀਆਂ ਨੂੰ ਫੜਿਆ ਜਾ ਸਕੇ। ਥਾਣਾ ਜੁਲਕਾਂ ਦੀ ਟੀਮ ਨੇ ਸ਼ੇਰਗੜ੍ਹ ਤੋਂ ਸੋਨੂੰ ਸ਼ਰਮਾ ਨੂੰ 15 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਥਾਣਾ ਭਾਦਸੋਂ ਦੇ ਐਸ.ਆਈ. ਕਰਮਜੀਤ ਸਿੰਘ ਨੇ ਸਕਰਾਲੀ ਨੇੜਿਓਂ ਹਰਮੰਗਤ ਸਿੰਘ ਤੇ ਉਸ ਦੇ ਸਾਥੀ ਅੰਜਾਮ ਮੁਹੰਮਦ ਰਾਏਮਾਜਰਾ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਇਸ ਤੋਂ ਇਲਾਵਾ ਅਨਾਜ ਮੰਡੀ ਦੀ ਪੁਲੀਸ ਟੀਮ ਨੇ ਪਿੰਡ ਫੱਗਣਮਾਜਰਾ ਇਲਾਕੇ ਵਿੱਚੋਂ ਰਤਿੰਦਰ ਸਿੰਘ ਅਤੇ ਉਸ ਦੇ ਸਾਥੀ ਸੁਮਿਤ ਕੁਮਾਰ ਨੂੰ 150 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਘੱਗਾ ਪੁਲੀਸ ਨੇ ਕਰਮਜੀਤ ਕੌਰ ਨੂੰ ਘਰ ਵਿੱਚ ਦੇਸੀ ਸ਼ਰਾਬ ਵੇਚਦੇ ਹੋਏ 24 ਬੋਤਲਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪਸਿਆਣਾ ਪੁਲੀਸ ਟੀਮ ਨੇ ਪਿੰਡ ਅਮਾਮਗੜ੍ਹ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੂੰ 13 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ।
