ਸਵੀਪ ਗਤੀਵਿਧੀਆਂ ਤਹਿਤ ਸਿਵਲ ਸਰਜਨ ਦਫਤਰ 'ਚ ਕਰਵਾਇਆ ਵੋਟਰ ਜਾਗਰੂਕਤਾ ਪ੍ਰੋਗਰਾਮ

ਪਟਿਆਲਾ, 2 ਅਪ੍ਰੈਲ - ਮੁੱਖ ਚੋਣ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਦਫਤਰ ਪਟਿਆਲਾ ਦੇ ਆਈ.ਡੀ.ਐਸ.ਪੀ. ਵਿੰਗ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ / ਸਿਹਤ ਸੰਸਥਾਵਾਂ ਤੋਂ ਆਏ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰਜ਼ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡਿਮਾਲੋਜਿਸਟ ਡਾ. ਦਿਵਜੋਤ ਸਿੰਘ ਵੱਲੋਂ ਵੋਟਰ ਹੈਲਪਲਾਈਨ ਅਤੇ ਟੋਲ ਫਰੀ ਨੰਬਰ 1950 ਬਾਰੇ, ਨਵੀਂ ਵੋਟਰ ਰਜਿਸਟਰੇਸ਼ਨ , ਵੋਟ ਮਿਟਾਉਣ, ਰਿਹਾਇਸ਼ ਦੀ ਤਬਦੀਲੀ, ਮੌਜੂਦਾ ਵੋਟਰ ਸੂਚੀ ਵਿੱਚ ਐਂਟਰੀਆਂ ਦੀ ਸੋਧ, ਐਪਿਕ ਦੀ ਬਦਲੀ, ਪੀ ਡਬਲਯੂ ਡੀ ਵੋਟਰਾਂ ਨੂੰ ਦਿੱਤੇ ਜਾਣ ਵਾਲੀ ਸੁਵਿਧਾ ਬਾਰੇ ਵੀ ਦੱਸਿਆ ਗਿਆ।

ਪਟਿਆਲਾ, 2 ਅਪ੍ਰੈਲ - ਮੁੱਖ ਚੋਣ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਦੀਆਂ  ਹਦਾਇਤਾਂ ਅਨੁਸਾਰ ਸਿਵਲ ਸਰਜਨ ਦਫਤਰ ਪਟਿਆਲਾ ਦੇ ਆਈ.ਡੀ.ਐਸ.ਪੀ. ਵਿੰਗ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ / ਸਿਹਤ ਸੰਸਥਾਵਾਂ ਤੋਂ ਆਏ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰਜ਼  ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡਿਮਾਲੋਜਿਸਟ ਡਾ. ਦਿਵਜੋਤ ਸਿੰਘ ਵੱਲੋਂ ਵੋਟਰ ਹੈਲਪਲਾਈਨ ਅਤੇ ਟੋਲ ਫਰੀ ਨੰਬਰ 1950 ਬਾਰੇ, ਨਵੀਂ ਵੋਟਰ ਰਜਿਸਟਰੇਸ਼ਨ , ਵੋਟ ਮਿਟਾਉਣ, ਰਿਹਾਇਸ਼ ਦੀ ਤਬਦੀਲੀ, ਮੌਜੂਦਾ ਵੋਟਰ ਸੂਚੀ ਵਿੱਚ ਐਂਟਰੀਆਂ ਦੀ ਸੋਧ, ਐਪਿਕ ਦੀ ਬਦਲੀ, ਪੀ ਡਬਲਯੂ ਡੀ ਵੋਟਰਾਂ ਨੂੰ ਦਿੱਤੇ ਜਾਣ ਵਾਲੀ ਸੁਵਿਧਾ ਬਾਰੇ ਵੀ ਦੱਸਿਆ ਗਿਆ। ਸਿਵਲ ਸਰਜਨ ਦਫਤਰ ਦੇ ਵੋਟਰ ਅਵੇਅਰਨੈਸ ਫੋਰਮ ਦੇ ਨੋਡਲ ਅਫਸਰ ਭਾਗ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ 100 ਭਾਗੇਦਾਰੀ ਯਕੀਨੀ ਬਣਾਉਣ ਲਈ ਕਿਹਾ ਗਿਆ, ਉਹਨਾਂ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿਸ ਵਿੱਚ ਹਰ ਵੋਟਰ ਨੂੰ ਵੋਟ ਪਾ ਕੇ ਆਪਣੀ ਪਸੰਦ ਦਾ ਉਮੀਦਵਾਰ ਚੁਣ ਕੇ ਸਰਕਾਰ ਬਣਾਉਣ ਦਾ ਅਧਿਕਾਰ ਹੈ, ਸਾਰੇ ਵੋਟਰਾਂ ਨੂੰ ਆਪਣਾ ਵੋਟ ਪਾਉਣ ਦਾ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ ਹੈ , ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲਾਲਚ ਦੇ , ਜਾਤ ਪਾਤ ਜਾਂ ਭੇਦ ਭਾਵ ਤੋਂ ਉੱਪਰ ਉੱਠ ਕੇ ਕੀਤੀ ਜਾਵੇ । ਉਹਨਾਂ ਕਿਹਾ ਕਿ ਇਸ ਵਾਰ ਵੋਟ ਪੋਲ ਪ੍ਰਤੀਸ਼ਤ ਨੂੰ 70 ਫ਼ੀਸਦ ਤੋਂ ਪਾਰ ਕਰਨ ਲਈ ਸਮੂਹ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਰਾਹੀਂ ਘਰ-ਘਰ ਤਕ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਡਿਮਾਲੋਜਿਸਟ ਡਾ. ਸੁਮੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ ਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।