ਖਾਲਸਾ ਕਾਲਜ ਮਾਹਿਲਪੁਰ ਵਿੱਚ ਸਲਾਨਾ ਅਥਲੈਟਿਕਸ ਮੀਟ ਕਰਵਾਈ

ਮਾਹਿਲਪੁਰ, 25 ਮਾਰਚ - ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਵੱਲੋਂ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀ ਯਾਦਗਾਰੀ 23ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਅਥਲੈਟਿਕਸ ਮੀਟ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ ਅਤੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ।

ਮਾਹਿਲਪੁਰ, 25 ਮਾਰਚ - ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਵੱਲੋਂ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀ ਯਾਦਗਾਰੀ 23ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਅਥਲੈਟਿਕਸ ਮੀਟ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ ਅਤੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ। ਇਸ ਖੇਡ ਸਮਾਰੋਹ  ਦੌਰਾਨ ਮੁੱਖ ਮਹਿਮਾਨ ਵਜੋਂ ਐਸਬੀਆਈ ਦੇ ਸਹਾਇਕ ਜਨਰਲ ਮੈਨੇਜਰ ਕੁੰਦਨ ਕੁਮਾਰ ਨੇ ਸ਼ਿਰਕਤ ਕੀਤੀ ਜਦਕਿ ਖੇਡ ਸਮਾਰੋਹ ਦੀ ਪ੍ਰਧਾਨਗੀ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ, ਵੀਰਇੰਦਰ ਸ਼ਰਮਾ, ਜੀਡੀਸੀ ਸਮਾਜ ਫਾਊਂਡੇਸ਼ਨ ਹੁਸ਼ਿਆਰਪੁਰ ਦੇ ਮਾਲਿਕ ਸ਼ਮਸ਼ੇਰ ਸਿੰਘ, ਡਾਇਰੈਕਟਰ ਅਤੁਲ ਵਰਮਾ, ਹਾਕੀ ਕੋਚ ਤਰਲੋਕ ਸਿੰਘ, ਜੈਲਦਾਰ ਗੁਰਿੰਦਰ ਸਿੰਘ ਬੈਂਸ,ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਅਤੇ ਸੁਰਿੰਦਰ ਸ਼ਰਮਾ ਨੇ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਾਲਜ ਦੀਆਂ ਖੇਡ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਕੁੰਦਨ ਕੁਮਾਰ ਨੇ ਵਿਦਿਆਰਥੀਆਂ ਦੇ ਵੱਖ-ਵੱਖ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਖੇਡ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ ਦੌੜਾਂ ਤੋਂ ਇਲਾਵਾ ਉੱਚੀ ਛਾਲ, ਲੰਮੀ ਛਾਲ, ਗੋਲਾ ਸੁੱਟਣ, ਨੇਜਾ ਸੁੱਟਣ ਆਦਿ ਸਮੇਤ ਹੋਰ ਅਨੇਕ ਖੇਡ ਮੁਕਾਬਲਿਆਂ ਦਾ ਹਾਜ਼ਰ ਦਰਸ਼ਕਾਂ ਨੇ ਆਨੰਦ ਮਾਣਿਆ। ਇਸ ਮੌਕੇ ਡਿਗਰੀ ਕਾਲਜ ਦੇ ਵੱਖ ਵੱਖ ਅਥਲੈਟਿਕਸ ਮੁਕਾਬਲਿਆਂ ਵਿੱਚ ਲੜਕਿਆਂ ਦੇ ਵਰਗ ਵਿੱਚੋਂ ਆਕਾਸ਼ ਸਾਹਨੀ ਅਤੇ ਲੜਕੀਆਂ ਦੇ ਵਰਗ ਵਿਚੋਂ ਸੁਰੇਖਾ ਜਾਟ ਨੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਬੀਐਡ ਕਾਲਜ ਦੇ ਅਥਲੈਟਿਕਸ ਮੁਕਾਬਲਿਆਂ ਤਹਿਤ ਲੜਕੀਆਂ ਦੇ ਵਰਗ ਵਿੱਚ ਮਨਦੀਪ ਕੌਰ ਅਤੇ ਲੜਕਿਆਂ ਦੇ ਵਰਗ ਵਿੱਚ ਰੋਹਿਤ ਨੇ ਚੰਗੇ ਅਥਲੀਟ ਦਾ ਖਿਤਾਬ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਕੁੰਦਨ ਕੁਮਾਰ ਨੇ ਕਾਲਜ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਦ ਕਿ ਜੀਡੀਸੀ ਫਾਊਂਡੇਸ਼ਨ ਦੇ ਮਾਲਕ ਸ਼ਮਸ਼ੇਰ ਸਿੰਘ ਨੇ 11 ਹਜ਼ਾਰ ਅਤੇ ਹਾਕੀ ਕੋਚ ਤਰਲੋਕ ਸਿੰਘ ਵੱਲੋਂ ਵੀ 11 ਹਜ਼ਾਰ ਦੀ ਰਾਸ਼ੀ ਦਿੱਤੀ ਗਈ। ਐਥਲੈਟਿਕਸ ਮੀਟ ਦੌਰਾਨ ਵਿਸ਼ੇਸ਼ ਤੌਰ ਤੇ ਹਾਜ਼ਰ ਗੁਰਜੀਤ ਸਿੰਘ ਪਾਬਲਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ,ਰਮਨ ਮੈਡੀਕੋਜ਼ ਤੋਂ ਰਮਨਪ੍ਰੀਤ ਅਤੇ ਦਲਜੀਤ ਸਿੰਘ ਬੈਂਸ ਵੱਲੋਂ ਵੀ ਕਾਲਜ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ। ਸਮਾਰੋਹ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਰਾਜਕੁਮਾਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਐਸਬੀਆਈ ਦੇ ਬਰਾਂਚ ਮੈਨੇਜਰ ਵਿਕਾਸ ਭਨੋਟ, ਗੁਰਦਿਆਲ ਸਿੰਘ ਕਹਾਰਪੁਰ, ਬੀਐਡ ਕਾਲਜ ਦੇ ਪ੍ਰਿੰ ਡਾ ਰੋਹਤਾਸ਼,ਡਾ ਜਤਿੰਦਰ ਕੁਮਾਰ, ਪ੍ਰੋ ਇਕਬਾਲ ਸਿੰਘ, ਪ੍ਰੋ੍ ਪ੍ਰਿਯਾ, ਪ੍ਰੋ ਅਨੂਦੀਪ, ਪ੍ਰੋ ਸਿਮਰਨ, ਪ੍ਰੋ ਮਨਪ੍ਰੀਤ ਸੇਠੀ, ਪ੍ਰੋ ਬਿਕਰਮ ਚੰਦੇਲ ਆਦਿ ਸਮੇਤ ਡਿਗਰੀ ਕਾਲਜ ਅਤੇ ਬੀਐਡ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।