ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ ਭਾਜਪਾ ਆਗੂਆਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ

ਨਵਾਂਸ਼ਹਿਰ - ਭਾਜਪਾ ਰੋਪੜ ਦੇ ਜਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਉਘੇ ਸਮਾਜ ਸੇਵੀ ਬਲਦੇਵ ਸਿੰਘ ਚੇਤਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਦੇ ਗ੍ਰਹਿ ਪਿੰਡ ਚੇਤਾ ਵਿਖੇ ਪਹੁੰਚੇ। ਜਿਥੇ ਉਹਨਾਂ ਇਲਾਕੇ ਦੇ ਦਰਜਨ ਮੋਹਤਬਰ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਤੇ ਪਾਰਟੀ ਦੀਆਂ ਗਤੀਵਿਧੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਨੀਤੀਆਂ ਸੰਬੰਧੀ ਵਿਸਥਾਰ 'ਚ ਚਰਚਾ ਕੀਤੀ। ਲਾਲਪੁਰਾ ਨੇ ਕਿਹਾ ਕਿ 2024 ਵਿੱਚ ਸਾਡਾ ਸਾਰਿਆਂ ਦਾ ਇਕ ਹੀ ਸੰਕਲਪ ਹੋਣਾ ਚਾਹੀਦਾ ਹੈ, ਕਿ ਇਕ ਵਾਰੀ ਫੇਰ ਮੋਦੀ ਸਰਕਾਰ ਅਤੇ ਐਨ ਡੀ ਏ ਦੀਆਂ ਸੀਟਾਂ ਦੀ ਸੰਖਿਆ 400 ਪਾਰ

ਨਵਾਂਸ਼ਹਿਰ - ਭਾਜਪਾ ਰੋਪੜ ਦੇ ਜਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਉਘੇ ਸਮਾਜ ਸੇਵੀ ਬਲਦੇਵ ਸਿੰਘ ਚੇਤਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਦੇ ਗ੍ਰਹਿ ਪਿੰਡ ਚੇਤਾ ਵਿਖੇ ਪਹੁੰਚੇ। ਜਿਥੇ ਉਹਨਾਂ ਇਲਾਕੇ ਦੇ ਦਰਜਨ ਮੋਹਤਬਰ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਤੇ ਪਾਰਟੀ ਦੀਆਂ ਗਤੀਵਿਧੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਨੀਤੀਆਂ ਸੰਬੰਧੀ ਵਿਸਥਾਰ 'ਚ ਚਰਚਾ ਕੀਤੀ। ਲਾਲਪੁਰਾ ਨੇ ਕਿਹਾ ਕਿ 2024 ਵਿੱਚ ਸਾਡਾ ਸਾਰਿਆਂ ਦਾ ਇਕ ਹੀ ਸੰਕਲਪ ਹੋਣਾ ਚਾਹੀਦਾ ਹੈ, ਕਿ ਇਕ ਵਾਰੀ ਫੇਰ ਮੋਦੀ ਸਰਕਾਰ ਅਤੇ ਐਨ ਡੀ ਏ ਦੀਆਂ ਸੀਟਾਂ ਦੀ ਸੰਖਿਆ 400 ਪਾਰ। ਉਹਨਾਂ ਕਿਹਾ ਕਿ ਬੀਤੇ ਲਗਭਗ 10 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਜੋ ਵਿਕਾਸ ਕਾਰਜ ਕੀਤੇ ਹਨ, ਉਹਨਾਂ ਨੂੰ ਲੋਕ ਕਰੀਬ ਤੋਂ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਨਾਗਰਿਕਾਂ ਦੇ ਮਨਾਂ ਵਿੱਚ ਨਵਾਂ ਵਿਸ਼ਵਾਸ਼ ਪੈਦਾ ਹੋਇਆ ਹੈ। ਲਾਲਪੁਰਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਤੋਂ ਅੱਕੇ ਹੋਏ ਹਨ। ਕਿਉਂਕਿ ਪੰਜਾਬ ਵਿੱਚ ਹਿੰਸਕ ਗਤੀਵਿਧੀਆਂ, ਕਰਜਾ, ਬੇਰੁਜ਼ਗਾਰੀ, ਮਾੜੀ ਸਿਹਤ ਵਿਵਸਥਾ ਸਮੇਤ ਗੈਂਗਸਟਰਵਾਦ ਚਰਮ ਸੀਮਾ ਤੇ ਹੈ। ਇਸ ਤੋਂ ਛੁਟਕਾਰਾ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਸਰਕਾਰ ਹੀ ਦੁਆ ਸਕਦੀ ਹੈ। ਇਸ ਮੌਕੇ ਯੋਗਰਾਜ ਜੋਗੀ ਨਿਮਾਣਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਭਾਜਪਾ, ਰਾਜੀਵ ਸ਼ਰਮਾ ਸ਼੍ਰੀਧਰ ਮੰਡਲ ਪ੍ਰਧਾਨ ਬਹਿਰਾਮ, ਸੁਰਿੰਦਰ ਸ਼ਰਮਾ ਸੰਧਵਾਂ, ਨਸੀਬ ਚੰਦ ਰਾਣਾ, ਨੰਬਰਦਾਰ ਅਵਤਾਰ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ, ਹਰਭਜਨ ਸਿੰਘ, ਬਲਦੇਵ ਸਿੰਘ, ਕਾਲਾ ਚੇਤਾ, ਜੋਗਿੰਦਰ ਰਾਮ, ਡਾਕਟਰ ਸੁਰਜੀਤ ਕੁਮਾਰ, ਗੁਰਿੰਦਰ ਸਿੰਘ, ਗੁਲਸ਼ਨ ਕੁਮਾਰ, ਜਗਤਾਰ ਸਿੰਘ, ਜੋਗਿੰਦਰ ਸਿੰਘ ਕਟਾਰੀਆ, ਮਹਿੰਦਰ ਸਿੰਘ ਚੱਕ ਗੁਰੂ, ਅਵਤਾਰ ਸਿੰਘ ਚੱਕ ਗੁਰੂ ਤੇ ਜਸਰਾਜ ਸਿੰਘ ਆਦਿ ਹਾਜ਼ਰ ਸਨ।