ਬਾਬਾ ਸੂਰਜ ਮੱਲ ਦੀ ਯਾਦ ਨੂੰ ਸਮਰਪਿਤ ਚੈਰੀਟੇਬਲ ਡਿਸਪੈਂਸਰੀ, ਲੈਬੋਰੇਟਰੀ ਅਤੇ ਕਰਤਾਰਪੁਰ ਸਾਹਿਬ ਯਾਤਰਾ ਕੇਂਦਰ ਦਾ ਕੀਤਾ ਉਦਘਾਟਨ

ਨਵਾਂਸ਼ਹਿਰ - ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਉਣ ਵਾਲੀ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਸੂਰਜ ਮੱਲ ਜੀ ਦੀ ਯਾਦ ਨੂੰ ਸਮਰਪਿਤ ਸਥਾਨਕ ਮੁਹੱਲਾ ਸੋਢੀਆਂ ਵਿਖੇ ਗੁਰਦੁਆਰਾ ਦਰਬਾਰ ਬਾਬਾ ਸੂਰਜ ਮੱਲ ਕੰਪਲੈਕਸ ਵਿਚ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਦਿਆਂ ਹੋਇਆਂ ਅਰਦਾਸ ਉਪਰੰਤ ਚੈਰੀਟੇਬਲ ਡਿਸਪੈਂਸਰੀ, ਲੈਬੋਰੇਟਰੀ ਅਤੇ ਕਰਤਾਰਪੁਰ ਸਾਹਿਬ ਯਾਤਰਾ ਕੇਂਦਰ ਦਾ ਉਦਘਾਟਨ ਕੀਤਾ ਗਿਆ।

ਨਵਾਂਸ਼ਹਿਰ - ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਉਣ ਵਾਲੀ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਸੂਰਜ ਮੱਲ ਜੀ ਦੀ ਯਾਦ ਨੂੰ ਸਮਰਪਿਤ ਸਥਾਨਕ ਮੁਹੱਲਾ ਸੋਢੀਆਂ ਵਿਖੇ ਗੁਰਦੁਆਰਾ ਦਰਬਾਰ ਬਾਬਾ ਸੂਰਜ ਮੱਲ ਕੰਪਲੈਕਸ ਵਿਚ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਦਿਆਂ ਹੋਇਆਂ ਅਰਦਾਸ ਉਪਰੰਤ ਚੈਰੀਟੇਬਲ ਡਿਸਪੈਂਸਰੀ, ਲੈਬੋਰੇਟਰੀ ਅਤੇ ਕਰਤਾਰਪੁਰ ਸਾਹਿਬ ਯਾਤਰਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇੱਥੇ ਗੁਰਦੁਆਰਾ ਕੰਪਲੈਕਸ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੈਂਬਰਾਂ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਗੁਰਦੁਆਰਾ ਕਮੇਟੀ ਪ੍ਰਮੁੱਖ ਕੁਲਜਿੰਦਰਜੀਤ ਸਿੰਘ ਸੋਢੀ ਅਤੇ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਰੋਜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਗਿਆ ਜਿਸਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਇਹ ਸੇਵਾਵਾਂ ਦਾ ਆਰੰਭ ਕੀਤਾ ਗਿਆ। ਜਿਸ ਵਿਚ ਲੋੜਵੰਦ ਮਰੀਜਾਂ ਦਾ ਚੈੱਕ ਅੱਪ ਯੋਗ ਅਤੇ ਤਜਰਬੇਕਾਰ ਡਾਕਟਰਾਂ ਵਲੋਂ ਕੀਤਾ ਜਾਵੇਗਾ ਅਤੇ ਸਾਰੇ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਲੈਬੋਰੇਟਰੀ ਵਿਚ ਵੀ ਮਰੀਜਾਂ ਦੇ ਬਲੱਡ ਟੈਸਟ ਵੀ ਬਹੁਤ ਹੀ ਘੱਟ ਰੇਟਾਂ ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਲਈ ਸੁਵਿਧਾ ਕੇਂਦਰ ਵੀ ਇਸ ਕੰਪਲੈਕਸ ਵਿਖੇ ਖੋਲਿਆ ਜਾ ਰਿਹਾ ਹੈ ਜਿਸ ਵਿਚ ਯਾਤਰਾ ਲਈ ਰਜਿਸਟ੍ਰੇਸ਼ਨ ਤੇ ਡਾਕੂਮੈਂਟੇਸ਼ਨ ਦੇ ਨਾਲ ਨਾਲ ਯਾਤਰਾ ਲਈ ਹਰ ਤਰਾਂ ਦੇ ਪ੍ਰਬੰਧਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਨਾਂ ਸੇਵਾਵਾਂ ਦਾ ਉਦਘਾਟਨ ਪੰਥ ਪ੍ਰਸਿੱਧ ਵਿਦਵਾਨ ਅਤੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਯੂਨੀਅਰ ਉਪ ਪ੍ਰਧਾਨ ਐਸਜੀਪੀਸੀ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਪ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸਤਨਾਮ ਸਿੰਘ ਲਾਦੀਆਂ, ਹਰਜੋਤ ਕੌਰ ਲੋਹਟੀਆ ਆਗੂ ਆਪ, ਤਰਲੋਚਨ ਸਿੰਘ ਦੁਪਾਲਪੁਰੀ, ਦਿਲਬਾਗ ਸਿੰਘ ਬਾਗੀ ਸਮਾਜ ਸੇਵਕ ਆਦਿ ਨੇ ਸੋਢੀ ਤੇ ਸੇਠੀ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਲੋੜਵੰਦ ਮਰੀਜਾਂ ਦੇ ਇਲਾਜ ਲਈ ਸੁਸਾਇਟੀ ਵਲੋਂ ਬਹੁਤ ਘੱਟ ਰੇਟਾਂ ਤੇ ਅਲਟਰਾਸਾਊਂਡ, ਸੀਟੀ ਸਕੈਨ, ਐਕਸਰੇ, ਈ ਸੀ ਜੀ, ਇਕੋ ਅਤੇ ਐਮ ਆਰ ਆਈ ਆਦਿਕ ਟੈਸਟਾਂ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਹਰ ਤਰਾਂ ਦੇ ਇਲਾਜ ਦੀ ਸਹੂਲਤ ਵੀ ਬਹੁਤ ਘੱਟ ਰੇਟਾਂ ਤੇ ਮੁਹੱਈਆ ਕਰਵਾਈ ਜਾਵੇਗੀ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਜਨਰਲ ਸਕੱਤਰ, ਰਮਣੀਕ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ ਪਾਬਲਾ, ਮਾਸਟਰ ਕੁਲਵਿੰਦਰ ਸਿੰਘ ਭੀਣ, ਅਸ਼ਪ੍ਰੀਤ ਸਿੰਘ, ਹਰੀਸ਼ ਕੁਮਾਰ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਲਵਪ੍ਰੀਤ ਸਿੰਘ ਸੋਢੀ, ਗੁਰਵਿੰਦਰਪਾਲ ਸਿੰਘ, ਸਤਵੀਰ ਸਿੰਘ ਜੀਂਦੋਵਾਲ, ਲਖਵੀਰ ਸਿੰਘ ਸਰਪੰਚ ਜੀਂਦੋਵਾਲ, ਇੰਸਰਜੀਤ ਸਿੰਘ ਮਾਨ, ਨਰਿੰਦਰਜੀਤ ਰੱਤੂ ਐਮ ਸੀ, ਪੰਕਜ ਲੋਹਟੀਆ, ਬਾਬਾ ਪਰਮਜੀਤ ਸਿੰਘ, ਜੋਗਿੰਦਰ ਸਿੰਘ, ਜਗਜੀਤ ਸਿੰਘ, ਸੁਰਿੰਦਰ ਸਿੰਘ ਕਰਮ, ਧਰਮਵੀਰ ਪਾਲ ਹੀਉਂ ਆਦਿ ਹਾਜਰ ਸਨ।