
ਨਵੇਂ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਨੇ ਅਹੁਦਾ ਸੰਭਾਲਿਆ
ਨਵਾਂਸ਼ਹਿਰ - ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਪ੍ਰਸ਼ਾਸਨਿਕ ਬਦਲੀਆਂ ਵੱਡੇ ਪੱਧਰ 'ਤੇ ਹੋਈਆਂ ਹਨ ਜਿਸ ਦੇ ਤਹਿਤ ਬੰਗਾ ਦੇ ਨਵੇਂ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਜਲੰਧਰ ਤੋਂ ਬਦਲ ਕੇ ਇਥੇ ਬੰਗਾ ਆਏ ਹਨ ਜਿਨ੍ਹਾਂ ਨੇ ਅੱਜ ਆਪਣਾ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।
ਨਵਾਂਸ਼ਹਿਰ - ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਪ੍ਰਸ਼ਾਸਨਿਕ ਬਦਲੀਆਂ ਵੱਡੇ ਪੱਧਰ 'ਤੇ ਹੋਈਆਂ ਹਨ ਜਿਸ ਦੇ ਤਹਿਤ ਬੰਗਾ ਦੇ ਨਵੇਂ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਜਲੰਧਰ ਤੋਂ ਬਦਲ ਕੇ ਇਥੇ ਬੰਗਾ ਆਏ ਹਨ ਜਿਨ੍ਹਾਂ ਨੇ ਅੱਜ ਆਪਣਾ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਮੈਡਮ ਮਨੀ ਮਹਾਜਨ ਨਾਇਬ ਤਹਿਸੀਲਦਾਰ ਬੰਗਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਤਹਿਸੀਲ ਨਾਲ ਸਬੰਧਤ ਕੰਮ ਹਰੇਕ ਪਹਿਲੂ ਨੂੰ ਧਿਆਨ ਰੱਖਦਿਆਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਪੂਰਾ ਧਿਆਨ ਵਿੱਚ ਰੱਖਿਆ ਜਾਵੇਗਾ। ਮੈਡਮ ਮਹਾਜਨ ਨੇ ਅੱਗੇ ਕਿਹਾ ਕਿ ਸੀਨੀਅਰ ਸਿਟੀਜਨ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਇਸ ਮੌਕੇ ਤਹਿਸੀਲਦਾਰ ਹਰਮਿੰਦਰ ਸਿੰਘ ਤੋਂ ਇਲਾਵਾ ਆਰ ਸੀ ਪ੍ਰਭਜੋਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
