ਢਾਹਾਂ ਕਲੇਰਾਂ ਦੀਆਂ ਮਿਸ਼ਨਰੀ ਸੰਸਥਾਵਾਂ ਸਮਾਜ ਦਾ ਮਾਣ ਹਨ - ਸਰਹਾਲ

ਨਵਾਂਸ਼ਹਿਰ - ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਢਾਹਾਂ ਕਲੇਰਾਂ ਵਿੱਖੇ ਸਥਾਪਿਤ ਮਿਸ਼ਨਰੀ ਅਦਾਰਿਆਂ ਦੇ ਵਿਹੜੇ ਪੁੱਜੇ। ਉਹਨਾਂ ਇਹਨਾਂ ਅਦਾਰਿਆਂ ਦੀ ਪ੍ਰਬੰਧਕੀ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਸਮੂਹ ਨੁਮਾਇੰਦਆਂ ਦੀ ਭਰਪੂਰ ਸ਼ਲਾਘਾ ਕੀਤੀ।

ਨਵਾਂਸ਼ਹਿਰ - ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਢਾਹਾਂ ਕਲੇਰਾਂ ਵਿੱਖੇ ਸਥਾਪਿਤ ਮਿਸ਼ਨਰੀ ਅਦਾਰਿਆਂ ਦੇ ਵਿਹੜੇ ਪੁੱਜੇ। ਉਹਨਾਂ ਇਹਨਾਂ ਅਦਾਰਿਆਂ ਦੀ ਪ੍ਰਬੰਧਕੀ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਸਮੂਹ ਨੁਮਾਇੰਦਆਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਟਰੱਸਟ ਦੇ ਨਵੇਂ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਸਨਮਾਨ ਰਸਮ ਵੀ ਨਿਭਾਈ।  ਆਪ ਆਗੂ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਢਾਹਾਂ ਕਲੇਰਾਂ ਦੇ ਪੇਂਡੂ ਖਿੱਤੇ ਵਿੱਚ ਵੱਡੇ ਪੱਧਰ ਦੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਹੋਣੀਆਂ ਸ਼ਲਾਘਾਯੋਗ ਹੈ। ਉਹਨਾਂ ਇਹਨਾਂ ਅਦਾਰਿਆਂ ਦੀ ਸਥਾਪਤੀ ਲਈ ਇੱਥੋਂ ਦੇ ਸਮੂਹ ਸਹਿਯੋਗੀਆਂ ਅਤੇ ਵਿਦੇਸਾਂ ਦੀ ਧਰਤੀ ‘ਤੇ ਬੈਠੇ ਐਨਆਰਆਈਜ਼ ਨੂੰ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਇਸ ਨਿੱਘ ਮੋਹ ਲਈ ਧੰਨਵਾਦ ਕਰਦਿਆਂ ਟਰੱਸਟ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਉਹ ਸਮੁੱਚੀ ਟੀਮ ਨਾਲ ਪਹਿਲਾਂ ਵਾਂਗ ਕਾਰਜਸ਼ੀਲ ਰਹਿੰਦਿਆਂ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਸਮੂਹ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ। ਇਸ ਮੌਕੇ ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਜਸਪ੍ਰੀਤ ਸਿੰਘ ਰੋਬੀ ਕੰਗ ਸਟੇਟ ਸੈਕਟਰੀ ਅਤੇ ਦੋਆਬਾ ਯੂਥ ਪ੍ਰਧਾਨ, ਸਾਬੀ ਕੁਲਥਮ, ਸ਼ੋਸ਼ਲ ਮੀਡੀਆ ਬਲਾਕ ਪ੍ਰਧਾਨ, ਸਰਬਜੀਤ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ਼ ਨਵਾਂਸ਼ਹਿਰ ਆਦਿ ਸ਼ਾਮਲ ਸਨ।