ਸ੍ਰੀ ਮਾਨ 108 ਘਨੀਆ ਦੀ ਯਾਦ ਵਿੱਚ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਪਠਲਾਵਾ ਦੀ ਸਮਾਪਤੀ

ਨਵਾਂਸ਼ਹਿਰ - ਸ੍ਰੀ ਮਾਨ ਸੰਤ 108 ਘਨੀਆ ਸਿੰਘ ਜੀ ਦੀ ਯਾਦ ਵਿੱਚ ਪਿੰਡ ਪਠਲਾਵਾ ਵਿਖੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ। ਅੱਜ ਮੈਚ ਦਾ ਆਖਰੀ ਦਿਨ ਸੀ। ਪਹਿਲਾਂ ਸਾਈਫਾਈਨਲ ਮੈਚ ਜਿੰਦੋਵਾਲ਼ ਅਤੇ ਸਲੋਹ ਵਿਚਕਾਰ ਮੁਕਾਬਲਾ ਹੋਇਆ, ਪਹਿਲਾਂ ਤਾਂ ਆਫ ਟਾਈਮ ਤੱਕ ਬਹੁਤ ਵਧੀਆ ਮੁਕਾਬਲਾ ਹੁੰਦਾ ਰਿਹਾ।

ਬਸ ਇੱਕ ਗੋਲ ਨਾਲ ਹੀ ਸਲੋਹ ਪਿਛੇ ਸੀ।ਆਫ ਟਾਈਮ ਤੋਂ ਬਾਅਦ ਜਿੰਦੋਵਾਲ ਦੀ ਟੀਮ ਐਨਾਂ ਵਧੀਆ ਖੇਡੀ ਕਿ ਇੱਕ ਗੋਲ ਤੋਂ ਬਾਅਦ ਚਾਰ ਗੋਲ ਸਲੋਹ ਵੱਲ ਕਰ ਦਿੱਤੇ ।ਸਲੋਹ ਟੀਮ ਨੇ ਲੱਗਦਾ ਸੀ ਕਿ ਹਾਰ ਮੰਨ ਲਈ ਤੇ ਸਮੇਂ ਤੋਂ ਪਹਿਲਾਂ ਹੀ ਹੱਥ ਖੜ੍ਹੇ ਕਰ ਦਿੱਤੇ। ਫਿਰ ਫਾਈਨਲ ਮੈਚ ਦੀ ਵਾਰੀ ਆਈ ਪਿੰਡ ਪਠਲਾਵਾ ਅਤੇ ਪਿੰਡ ਝਿੰਗੜਾਂ ਫੁੱਟਬਾਲ ਦੀਆਂ ਬੀ ਟੀਮਾਂ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲਾ ਐਨਾ ਜਬਰਦਸਤ ਸੀ ਕਿ ਦੋਵੇਂ ਟੀਮਾਂ ਬਰਾਬਰ ਰਹੀਆਂ। ਪਿੰਡ ਦੀ ਟੀਮ ਨੇ ਝਿੰਗੜਾਂ ਦੀ ਫੁੱਟਬਾਲ ਟੀਮ ਦਾ ਮਾਣ ਰੱਖਿਆ ਕਿ ਪੈਸੇ ਬਰਾਬਰ ਬਰਾਬਰ ਲੈ ਲਏ ਅਤੇ ਸੀਲਡ ਝਿੰਗੜਾਂ ਦੀ ਟੀਮ ਨੂੰ ਦੇ ਦਿੱਤੀ। ਪਿੰਡ ਪਠਲਾਵਾ ਅਤੇ ਜਿੰਦੋਵਾਲ ਦੀ ਏ ਟੀਮਾਂ ਵਿਚਕਾਰ ਮੁਕਾਬਲਾ ਹੋਇਆ।ਕਈ ਵਾਰ ਗੋਲ ਹੋਣ ਤੋਂ ਪਠਲਾਵਾ ਦੀ ਟੀਮ ਦਾ ਵਿਚਾਓ ਹੋਇਆ ਅਤੇ ਕਈ ਵਾਰ ਗੋਲ ਹੋਣ ਤੋਂ ਜਿੰਦੋਵਾਲ ਦੀ ਟੀਮ ਦਾ ਵਿਚਾਓ ਹੋਇਆ।ਪਰ ਖੋਡ ਦੋਵੇਂ ਟੀਮਾਂ ਬਹੁਤ ਵਧੀਆ ਰਹੀਆਂ ਸਨ। ਇਸ ਫਾਈਨਲ ਮੁਕਾਬਲੇ ਵਿੱਚ ਵੀ ਜਿੰਦੋਵਾਲ ਅਤੇ ਪਠਲਾਵਾ ਦੀ ਫੁੱਟਬਾਲ ਦੀ ਟੀਮ ਬਰਾਬਰ ਰਹੀਆਂ। ਇਸ ਮੌਕੇ ਤੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਬਲਵੀਰ ਸਿੰਘ ਕਰਵਾਣਾ ਚੇਅਰਮੈਨ ਬੰਗਾ,ਸਤਵੀਰ ਸਿੰਘ ਪੱਲੀ ਝਿੱਕੀ ਕਾਂਗਰਸੀ ਆਗੂ, ਟੂਰਨਾਮੈਂਟ ਕਰਵਾਉਣ ਵਾਲੇ ਸਾਰੇ ਮੈਂਬਰ ਹਾਜ਼ਰ ਸਨ। ਟੂਰਨਾਮੈਂਟ ਵਿੱਚ ਚਾਹ ਦਾ ਲੰਗਰ ਅਤੇ ਗੁਰੂ ਕਾ ਲੰਗਰ ਬਹੁਤ ਹੀ ਸ਼ਰਧਾ ਨਾਲ ਹਰੇਕ ਛੋਟੇ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਛਕਾਇਆ ਗਿਆ।