ਅੰਗਹੀਣ ਵੈਲਫੇਅਰ ਸੁਸਾਇਟੀ ਵੱਲੋਂ ਅਪੰਗ ਵਿਅਕਤੀਆਂ ਦੀ ਭਲਾਈ ਲਈ ਸ਼ਲਾਘਾਯੋਗ ਉਪਰਾਲੇ ਜਾਰੀ ਹਨ - ਡਾ: ਸੀਮਾ ਗਰਗ

ਹੁਸ਼ਿਆਰਪੁਰ - ਅੰਗਹੀਣਾਂ ਦੀ ਭਲਾਈ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਅੰਗਹੀਣਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਹੁਸ਼ਿਆਰਪੁਰ - ਅੰਗਹੀਣਾਂ ਦੀ ਭਲਾਈ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਅੰਗਹੀਣਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। 
ਇਹ ਸੰਸਥਾ ਅੰਗਹੀਣਾਂ ਨੂੰ ਟ੍ਰਾਈਸਾਈਕਲ, ਸੁਣਨ ਦੀ ਮਸ਼ੀਨ, ਵ੍ਹੀਲ ਚੇਅਰ, ਬੈਸਾਖੀਆਂ ਆਦਿ ਪ੍ਰਦਾਨ ਕਰਦੀ ਹੈ। ਇਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਡਾ: ਸੀਮਾ ਗਰਗ ਨੇ ਦੱਸਿਆ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਅੱਠ ਸਾਲਾ ਸੁਖਬਾਜ਼ ਸਿੰਘ ਪੁੱਤਰ ਨਵਜੋਤ ਸਿੰਘ ਵਾਸੀ ਪਿੰਡ ਲਿਧੜਾਂ ਬਲਾਕ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਜਨਮ ਤੋਂ ਹੀ ਬੋਲੇਪਣ ਤੋਂ ਪੀੜਤ ਸੀ ਨੂੰ ਸੰਦੀਪ ਸ਼ਰਮਾ ਪ੍ਰਧਾਨ ਡਿਸਏਬਲਡ ਪਰਸਨਜ਼ ਵੈਲਫੇਅਰ ਸੋਸਾਇਟੀ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਦੇ ਯਤਨਾਂ ਸਦਕਾ ਸੁਣਨ ਵਾਲੀਆਂ ਮਸ਼ੀਨਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਡੀਆਈਈਸੀ ਸੈਂਟਰ ਤੋਂ ਪੂਨਮ ਰਾਣੀ, ਪ੍ਰਵੇਸ਼ ਕੁਮਾਰੀ ਹਾਜ਼ਰ ਸਨ।