ਮੁਹੱਲਾ ਨੀਲਕੰਠ ਦੇ ਲੋਕਾਂ ਦੀਆਂ ਮੰਗਾ ਨੂੰ ਲੈ ਕੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

ਹੁਸ਼ਿਆਰਪੁਰ - ਵਾਰਡ ਨੰਬਰ 50, ਮੁਹੱਲਾ ਨੀਲਕੰਠ ਦੇ ਲੋਕਾਂ ਨੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਹੇਠ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੂੰ ਕਮਿਸ਼ਨਰ ਨਗਰ ਨਿਗਮ ਦੇ ਨਾਮ ਇਕ ਮੰਗ ਪੱਤਰ ਸੌਂਪਿਆ।

ਹੁਸ਼ਿਆਰਪੁਰ - ਵਾਰਡ ਨੰਬਰ 50, ਮੁਹੱਲਾ ਨੀਲਕੰਠ ਦੇ ਲੋਕਾਂ ਨੇ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਹੇਠ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੂੰ ਕਮਿਸ਼ਨਰ ਨਗਰ ਨਿਗਮ ਦੇ ਨਾਮ ਇਕ ਮੰਗ ਪੱਤਰ ਸੌਂਪਿਆ। 
ਇਸ ਮੰਗ ਪੱਤਰ `ਚ ਕਿਹਾ ਗਿਆ ਕਿ ਮੁਹੱਲੇ ਦੀਆਂ ਸਮੱਸਿਆਵਾਂ ਨੂੰ ਲੈ ਕੇ 2 ਸਾਲਾਂ ਤੋਂ ਸਾਰੇ ਉੱਚ ਅਧਿਕਾਰੀਆਂ ਸਮੇਤ ਮੇਅਰ ਨਗਰ ਨਿਗਮ ਨੂੰ  ਮਿਲ ਚੁੱਕੇ ਹਾਂ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ ਪਰ ਨਗਰ ਨਿਗਮ ਸਿਆਸਤ ਦਾ ਅਖਾੜਾ ਹੋਣ ਕਾਰਨ ਲੋਕਾਂ ਦੇ ਕੰਮਾਂ `ਚ ਰੁਕਾਵਟਾਂ ਆ ਰਹੀਆਂ ਹਨ। ਜਨਤਾ ਦੇ ਕੰਮ ਕਰਨ ਵਿੱਚ ਵਿੱਤਕਰਾ ਹੋ ਰਿਹਾ ਹੈ। ਅੱਜ ਤੱਕ ਮੁਹੱਲਾ ਨੀਲਕੰਠ ਦੀ ਗਲੀ ਬਣਾਉਣ  ਦਾ ਐਸਟੀਮੇਟ ਹੀ ਨਹੀਂ ਬਣ  ਸਕਿਆ। ਸਹਾਇਕ ਕਮਿਸ਼ਨਰ ਨੇ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਇਕ ਐਸਟੀਮੇਟ ਬਣਾ ਕੇ ਨਗਰ ਨਿਗਮ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ, ਇਕ ਹਫ਼ਤੇ ਵਿਚ ਸਫਾਈ ਕਰਮਚਾਰੀ ਮੁਹੱਲੇ ਦੀ ਸਫਾਈ ਕਰਨੀ ਸ਼ੁਰੂ ਕਰ ਦੇਣਗੇ, ਮੁਹੱਲੇ ਵਿਚ ਪਾਣੀ ਦੀ ਸਪਲਾਈ ਦਾ ਐਸਟੀਮੇਟ ਬਣਾ ਦਿੱਤਾ ਜਾਵੇਗਾ, ਗੱੜੀ ਭੇਜ ਕੇ ਹਫਤੇ ਵਿਚ ਇਕ ਵਾਰ ਕੂੜਾ ਚੁੱਕਿਆ ਜਾਵੇਗਾ, ਲਾਈਟਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। 
ਕਰਮਵੀਰ ਬਾਲੀ ਨੇ ਕਿਹਾ ਕਿ ਜੇਕਰ 25 ਜੂਨ ਤੱਕ ਕੰਮ ਸ਼ੁਰੂ ਨਾ ਹੋਇਆ ਤਾਂ ਮੁਹੱਲਾ ਵਾਸੀ ਅੰਦੋਲਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਬਲਬੀਰ ਕੌਰ, ਬ੍ਰਿਜਲਾਲ, ਨਰਿੰਦਰ ਸਿੰਘ, ਕੁਲਦੀਪ ਸਿੰਘ, ਲਾਲੀ, ਦਿਸ਼ੋ, ਅਤਿੰਦਰ ਕੁਮਾਰ ਆਦਿ ਹਾਜ਼ਰ ਸਨ।