ਸਮਾਜ ਸੇਵੀਆਂ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦਾ ਸਨਮਾਨ
ਨਵਾਂਸ਼ਹਿਰ - ਚਾਰ ਦਹਾਕਿਆਂ ਤੋਂ ਮੈਡੀਕਲ ਅਤੇ ਐਜ਼ੂਕੇਸ਼ਨਲ ਖੇਤਰ ਦੀਆਂ ਸੇਵਾਵਾਂ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਬਣਨ ’ਤੇ ਅਤੇ ਅਮਰੀਕਾ ਦੀ ਮੇਰੀਲੈਂਡ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਤ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਇਲਾਕੇ ਦੇ ਸਮਾਜ ਸੇਵੀਆਂ ਵੱਲੋਂ ਟਰਸਟ ਦੇ ਮੁਖ ਦਫਤਰ ਢਾਹਾਂ ਕਲੇਰਾਂ ਵਿਖੇ ਸਨਮਾਨ ਕੀਤਾ ਗਿਆ।

ਸ. ਬਲਦੇਵ ਸਿੰਘ ਸੂੰਢ ਮਕਸੂਦਪੁਰ ਦੀ ਅਗਵਾਈ ਵਿਚ ਪੁੱਜੇ ਸਮਾਜ ਸੇਵੀਆਂ ਨੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਵਜੋਂ ਜਿੰਮੇਵਾਰੀ ਸੰਭਾਲਣ ਦੀ ਨਿੱਘੀ ਵਧਾਈ ਦਿੱਤੀ ਗਈ ਅਤੇ ਉਹਨਾਂ ਦੀਆਂ ਅਗਵਾਈ ਵਿਚ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦੀ ਤਰੱਕੀ ਅਤੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਇਸ ਸਨਮਾਨ ਲਈ ਸਮੂਹ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ । ਡਾ. ਢਾਹਾਂ ਨੇ ਕਿਹਾ ਕਿ ਉਹਨਾਂ ਦੇ ਦਰਵਾਜ਼ੇ ਲੋੜਵੰਦਾਂ ਦੀ ਸੇਵਾ ਲਈ 24 ਘੰਟੇ ਖੁੱਲ੍ਹੇ ਹਨ ਅਤੇ ਢਾਹਾਂ ਕਲੇਰਾਂ ਵਿਖੇ ਪਹਿਲਾਂ ਨਾਲੋਂ ਵੀ ਚੌਗੁਣੇ ਉਤਸਾਹ ਨਾਲ ਸੇਵਾ ਕਾਰਜ ਕੀਤੇ ਜਾਣਗੇ । ਇਸ ਮੌਕੇ ਸ. ਬਲਦੇਵ ਸਿੰਘ ਸੂੰਢ ਮਕਸੂਦਪੁਰ, ਸ. ਗੁਰਨਿੰਦਰ ਸਿੰਘ ਲਾਡੀ ਮੇਹਲੀਆਣਾ, ਸ.ਇਕਬਾਲ ਸਿੰਘ ਬਾਲੀ ਝੰਡੇਰ ਖੁਰਦ, ਸ੍ਰੀ ਬਲਬੀਰ ਚੰਦ ਸਰਪੰਚ ਬਲਾਕੀਪੁਰ, ਸ. ਸਖਵਿੰਦਰ ਸਿੰਘ ਲਾਡੀ ਕਟਾਰੀਆਂ, ਸ. ਮਨਦੀਪ ਸਿੰਘ ਦੀਪਾ ਤਲਵੰਡੀ , ਭਾਈ ਜੋਗਾ ਸਿੰਘ ਅਤੇ ਹੋਰ ਸਮਾਜ ਸੇਵਕ ਵੀ ਹਾਜ਼ਰ ਸਨ ।