ਤਰਕਸ਼ੀਲ ਅਤੇ ਖੱਬੇ ਪੱਖੀ ਲਹਿਰ ਦੇ ਨਾਇਕ ਮੁਕੰਦ ਲਾਲ ਜੀ ਦਾ ਮ੍ਰਿਤਕ ਸਰੀਰ ਖੋਜ਼ ਕਾਰਜ਼ਾਂ ਲਈ ਸੀ.ਐਮ.ਸੀ.ਲੁਧਿਆਣਾ ਨੂੰ ਕੀਤਾ ਦਾਨ

ਨਵਾਂਸ਼ਹਿਰ - ਜਮਹੂਰੀ ਹੱਕਾਂ ਦੇ ਰਾਖੇ, ਖੱਬੇ ਪੱਖੀ ਅਤੇ ਤਰਕਸ਼ੀਲ ਲਹਿਰ ਦੇ ਸਿਰਕੱਢ ਆਗੂ ਮੁਕੰਦ ਲਾਲ ਜੀ ਬੀਤੀ 5 ਮਾਰਚ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਉਹਨਾਂ ਦੇ ਜਾਣ ਤੇ ਜਿੱਥੇ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਨਵਾਂਸ਼ਹਿਰ ਇਲਾਕੇ ਦੀਆਂ ਜਮਹੂਰੀ ਲਹਿਰਾਂ ਨੂੰ ਵੀ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ।

ਨਵਾਂਸ਼ਹਿਰ - ਜਮਹੂਰੀ ਹੱਕਾਂ ਦੇ ਰਾਖੇ, ਖੱਬੇ ਪੱਖੀ ਅਤੇ ਤਰਕਸ਼ੀਲ ਲਹਿਰ ਦੇ ਸਿਰਕੱਢ ਆਗੂ ਮੁਕੰਦ ਲਾਲ ਜੀ ਬੀਤੀ 5 ਮਾਰਚ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਉਹਨਾਂ ਦੇ ਜਾਣ ਤੇ ਜਿੱਥੇ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਨਵਾਂਸ਼ਹਿਰ ਇਲਾਕੇ ਦੀਆਂ ਜਮਹੂਰੀ ਲਹਿਰਾਂ ਨੂੰ ਵੀ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ। 
ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਜਸਵੀਰ ਕੌਰ ਜੀ, ਪੁੱਤਰੀ ਪੂਜਾ ਰਾਣੀ ( ਯੂ.ਕੇ.),ਦੂਸਰੀ ਪੁੱਤਰੀ ਪੰਕਜ਼ ਕੁਮਾਰੀ ਡਿਪਟੀ ਡਾਇਰੈਕਟਰ ਚੰਡੀਗੜ੍ਹ (ਏਡਜ਼ ਵਿਭਾਗ), ਇੱਕ ਪੁੱਤਰ ਰਾਹੁਲ ਦੇਵ ਡੀ.ਫਾਰਮੈਸੀ ਹੈ ਅਤੇ ਦੂਸਰਾ ਪੁੱਤਰ ਸੰਦੀਪ ਕੁਮਾਰ, ਨੂੰਹ ਮੋਨਿਕਾ ਇੱਕ ਬਹੁਤ ਹੀ ਪਿਆਰਾ ਪੋਤਰਾ ਅਰਨਵ ਹੈ। ਜੁਆਈ ਮਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਹਨ।ਦੋ ਭੈਣਾਂ  ਸ਼ੀਲਾ ਰਾਣੀ ਅਤੇ ਕਾਂਤਾ ਰਾਣੀ ਹਨ ।ਸਾਰਾ ਪਰਿਵਾਰ ਪੜ੍ਹਿਆ ਲਿਖਿਆ, ਸੂਝਵਾਨ ਅਤੇ ਹਰ ਪੱਖ ਤੋਂ ਸੁਖੀ ਵਸ ਰਿਹਾ ਸੀ। ਮੁਕੰਦ ਲਾਲ ਜੀ ਨੇ ਆਪਣੀ ਉਮਰ ਦੇ ਲੱਗ ਭੱਗ 72ਸਾਲਾਂ ਵਿੱਚੋਂ 45 ਸਾਲਾਂ ਦੇ ਕਰੀਬ ਲੋਕ ਪੱਖੀ ਲਹਿਰਾਂ ਭਾਰਤੀ ਕਮਿਊਨਿਸਟ ਪਾਰਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਮਜ਼ਦੂਰ ਕਿਸਾਨ ਜਥੇਬੰਦੀਆਂ, ਮੁਲਾਜ਼ਮ ਯੂਨੀਅਨਾਂ, ਪੈਨਸ਼ਨਰਾਂ ਦੀ ਯੂਨੀਅਨ ਆਦਿ ਹੋਰ ਟ੍ਰੇਡ ਯੂਨੀਅਨਾਂ ਵਿੱਚ ਅੱਗੇ ਹੋ ਕੇ ਕੰਮ ਕੀਤਾ। ਉਹਨਾਂ ਨੇ ਕਈ ਸਾਲ ਪਹਿਲਾਂ ਹੀ ਮਰਨ ਪਿੱਛੋਂ ਆਪਣੀ ਮ੍ਰਿਤਕ ਦੇਹ ਕਿਸੇ ਮੈਡੀਕਲ ਕਾਲਜ ਨੂੰ ਖੋਜ ਕਾਰਜ਼ਾਂ ਹਿੱਤ ਦੇਣ ਲਈ ਪ੍ਰਣ ਪੱਤਰ  ਦਿੱਤਾ ਹੋਇਆ ਸੀ। ਬੀਤੀ 7 ਮਾਰਚ ਨੂੰ ਪਰਿਵਾਰਕ ਮੈਂਬਰਾਂ ਦੇ ਪੂਰਨ ਸਹਿਯੋਗ ਨਾਲ ਰਿਸ਼ਤੇਦਾਰਾਂ, ਮਿੱਤਰ ਸਨੇਹੀਆਂ, ਜਮਹੂਰੀ ਲਹਿਰਾਂ ਦੇ ਆਗੂਆਂ, ਤਰਕਸ਼ੀਲ ਸੁਸਾਇਟੀ ਦੇ ਆਗੂਆਂ ਤੇ ਹੋਰ ਲੋਕਾਂ ਦੇ ਵੱਡੇ ਕਾਫਲੇ ਵਲੋਂ ਵਿੱਚ ਉਹਨਾਂ ਦੀ ਮਿਰਤਕ ਦੇਹ ਨੂੰ ਸੀ.ਐਮ.ਸੀ. ਲੁਧਿਆਣਾ ਨੂੰ ਪ੍ਰਦਾਨ ਕਰਨ ਹਿੱਤ ਭੇਜਿਆ ਗਿਆ। ਇਸ ਮੌਕੇ ਕਾ.ਬੰਤ ਬਰਾੜ ਸੂਬਾ ਸਕੱਤਰ ਸੀ ਪੀ ਆਈ, ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤ ਸ ਪੰਜਾਬ ਕਾ.ਬਲਵੀਰ ਜਾਡਲਾ, ਜਸਵੀਰ ਦੀਪ ਜਮਹੂਰੀ ਅਧਿਕਾਰ ਸਭਾ, ਜੋਨ ਮੁੱਖੀ ਸੱਤਪਾਲ ਸਲੋਹ,ਖੇਤ ਮਜ਼ਦੂਰ ਆਗੂ ਦੇਵੀ ਕੁਮਾਰੀ, ਇਸਤਰੀ  ਆਗੂ ਗੁਰਬਖਸ਼ ਕੌਰ ਸੰਘਾ, ਪਰਮਿੰਦਰ ਮੇਨਕਾ, ਕਹਾਣੀਕਾਰ ਅਜਮੇਰ ਸਿੱਧੂ,ਮਾ ਜਗਦੀਸ਼ ਰਾਏ ਪੁਰ ਡੱਬਾ, ਬੂਟਾ ਸਿੰਘ ਮਹਿਮੂਦਪੁਰ,
ਜਸਵਿੰਦਰ ਭੰਗਲ, ਨਿੰਦਰ ਮਾਈ ਦਿੱਤਾ, ਕੁਲਦੀਪ ਦੌੜਕਾ, ਬਲਜਿੰਦਰ ਸਵਾਜਪੁਰ ਆਦਿ ਆਗੂਆਂ ਵਲੋਂ ਸ਼ਰ੍ਹਧਾ ਦੇ ਫੁੱਲ ਭੇਂਟ ਕੀਤੇ ਗਏ।ਕਾ.ਮੁਕੰਦ ਲਾਲ ਅਮਰ ਰਹੇ, ਤਰਕਸ਼ੀਲ ਆਗੂ ਅਮਰ ਰਹੇ ਨਾਹਰੇ ਗੂੰਜ ਰਹੇ ਸਨ।ਕਾਫ਼ਲਾ CMC ਲੁਧਿਆਣਾ ਪਹੁੰਚਿਆ ਤਾਂ ਅੱਗੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਫਗਵਾੜਾ, ਸੁਮੀਤ ਸਿੰਘ ਅੰਮ੍ਰਿਤਸਰ,ਜੋਨ ਲੁਧਿਆਣਾ ਦੇ ਆਗੂ ਜਸਵੰਤ ਜੀਰਖ, ਪਰਮਜੀਤ ਸਿੰਘ, ਸੁਰਿੰਦਰ ਫਗਵਾੜਾ, ਕਰਤਾਰ ਸਿੰਘ ਜਗਰਾਉਂ ਵੱਡੀ ਗਿਣਤੀ ਵਿੱਚ ਤਰਕਸ਼ੀਲ ਸਾਥੀ ਪਹਿਲਾਂ ਹੀ ਪਹੁੰਚੇ ਹੋਏ ਸਨ। ਇਸ ਮੌਕੇ CMC ਅਨਾਟਮੀ ਦੀ ਡਾਕਟਰ ਅੰਜਲੀ ਨੇ ਸਰੀਰ ਦਾਨ ਕਰਨ ਤੇ ਮੁਕੰਦ ਲਾਲ ਜੀ ਦੇ ਪਰਿਵਾਰ ਦੀ ਸਰਾਹਨਾ ਕਰਦਿਆਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਪਰਿਵਾਰ ਨੇ ਬਹੁਤ ਵੱਡਾ ਜਿਗਰਾ ਕਰਕੇ ਇਹ ਇੱਕ  ਮਹਾਨ ਕਾਰਜ਼ ਕੀਤਾ ਹੈ। ਪਰਿਵਾਰ ਨੂੰ ਸਾਡਾ ਸਲਾਮ ਹੈ। ਕਾਫਲੇ ਦੀ ਰਵਾਨਗੀ ਸਮੇਂ ਬਹੁਤ ਵੱਡਾ ਇਕੱਠ ਸੀ। ਜਿਹਨਾਂ ਵਿੱਚ ਦਿਲਬਾਗ ਸਿੰਘ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਨਵਾਂਸ਼ਹਿਰ, ਬੂਟਾ ਸਿੰਘ, ਭੁਪਿੰਦਰ ਸਿੰਘ ਬੜੈਚ,ਹਰਜਿੰਦਰ ਸੂੰਨੀ, ਬਲਜੀਤ ਖਟਕੜ, ਮੋਹਨ ਬੀਕਾ, ਸੁਖਵਿੰਦਰ ਗੋਗਾ, ਗੁਰਦਿਆਲ  ਮਹਿੰਦੀ ਪੁਰ, ਮੋਹਨ ਬੀਕਾ, ਕੁਲਵਿੰਦਰ ਖਟਕੜ, ਜਸਵੀਰ ਮੋਰੋਂ, ਜਸਵੀਰ ਬੇਗਮ ਪੁਰ, ਸੁਰੇਸ਼ ਕਰਨਾਣਾ, ਗੁਰਮੇਲ ਚੰਦ, ਮਾ.ਸ਼ੰਕਰਦਾਸ,ਲੈਕ .ਬਲਵੀਰ ਸਿੰਘ,ਗੁਰਨਾਮ ਹਾਜੀਪੁਰ, ਰਾਮ ਲਾਲ,ਆਦਿ ਹਾਜ਼ਰ ਸਨ।