ਰਵਿੰਦਰ ਸਿੰਘ ਜਰਮਨ ਵਲੋਂ ਖ਼ਾਲਸਾ ਕਾਲਜ ਦੀਆਂ ਲੋੜਵੰਦ ਵਿਦਿਆਰਥਣਾਂ ਦੀ ਮਾਇਕ ਮਦਦ
ਗੜ੍ਹਸ਼ੰਕਰ - ਗੜ੍ਹਸ਼ੰਕਰ ਵਾਸੀ ਜਰਮਨ ’ਚ ਰਹਿੰਦੇ ਦਾਨੀ ਸੱਜਣ ਰਵਿੰਦਰ ਸਿੰਘ ਜਰਮਨ ਪੁੱਤਰ ਸਵਰਗੀ ਕੁਲਵੰਤ ਸਿੰਘ, ਮਾਤਾ ਰਾਜ ਰਾਣੀ ਵਲੋਂ ਜੇ.ਪੀ. ਸਿੰਘ ਗੜ੍ਹਸ਼ੰਕਰ ਦੀ ਪ੍ਰੇਰਨਾ ਨਾਲ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੀਆਂ 3 ਲੋੜਵੰਦ ਵਿਦਿਆਰਥਣਾਂ ਨੂੰ 10-10 ਹਜ਼ਾਰ ਰੁਪਏ ਦੀ ਮਾਇਕ ਮਦਦ ਭੇਜੀ ਗਈ ਹੈ।

ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਅਤੇ ਜੇ.ਪੀ. ਸਿੰਘ ਵਲੋਂ ਸਾਂਝੇ ਤੌਰ ’ਤੇ ਵਿਦਿਆਰਥਣਾਂ ਨੂੰ ਮਾਇਕ ਮਦਦ ਭੇਟ ਕੀਤੀ ਗਈ। ਜੇ.ਪੀ.ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਜਰਮਨ ਵਲੋਂ ਹਰ ਸਾਲ ਆਪਣੀ ਕਿਰਤ ਕਮਾਈ ਵਿਚੋਂ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਇਸ ਉਪਰਾਲੇ ਲਈ ਰਵਿੰਦਰ ਸਿੰਘ ਜਰਮਨ ਦੇ ਪਰਿਵਾਰ ਦਾ ਅਦਾਰੇ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋ. ਕਿਰਨਜੋਤ ਕੌਰ, ਡਾ. ਅਜੇ ਦੱਤਾ ਤੇ ਹੋਰ ਹਾਜ਼ਰ ਹੋਏ।