ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਮਨਾਇਆ ਮਹਿਲਾ ਦਿਵਸ।

ਨਵਾਂਸ਼ਹਿਰ - ਅੱਜ ਮਿਤੀ 08 ਮਾਰਚ,2024 ਨੂੰ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਸੋਨੀਆ(Chairperson CWC SBS Nagar) ਅਤੇ ਕੰਚਨ ਅਰੋੜਾ (DCPO, SBS Nagar) ਸਨ।

ਇਸ ਮੌਕੇ ਤੇ ਚਮਨ ਸਿੰਘ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਦਾ ਹੈ। ਇਹ ਖਾਸ ਦਿਨ ਔਰਤਾਂ ਦੇ ਸਨਮਾਨ ਲਈ ਮਨਾਇਆ ਜਾਦਾ ਹੈ। ਕਿਉਕਿ ਸਾਡੇ ਸਾਰੇ ਰਿਸ਼ਤੇ ਔਰਤ ਦੇ ਨਾਲ ਜੁੜੇ ਹੁੰਦੇ ਹਨ। ਔਰਤ ਕਦੇ ਮਾਂ, ਭੈਣ, ਧੀ, ਪਤਨੀ ਦੇ ਰੂਪ ਵਿੱਚ ਹਮੇਸ਼ਾ ਸਾਥ ਦਿੰਦੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਤਿਕਾਰ ਦੇਣਾ ਅਤੇ ਔਰਤਾਂ ਨੂੰ ਉਨਾ ਦੇ ਅਧਿਕਾਰਾ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਤੇ ਸ਼੍ਰੀਮਤੀ ਕੰਚਨ ਅਰੋੜਾ(DCPO, SBS Nagar)ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਨੇ ਔਰਤਾਂ ਨੂੰ ਕਈ ਅਧਿਕਾਰ ਦਿੱਤੇ ਹਨ, ਜਿਵੇਂ ਕਿ ਬਰਾਬਰਤਾ ਦਾ ਅਧਿਕਾਰ, ਰੁਜਗਾਰ ਵਿੱਚ ਮਰਦਾ ਦੇ ਬਰਾਬਰ ਤਨਖਾਹ, ਆਦਿ ਹਨ।  ਇਸ ਮੌਕੇ ਤੇ ਸ਼੍ਰੀਮਤੀ ਸੋਨੀਆ(Chairperson CWC SBS Nagar)ਨੇ ਅੱਜ ਦੇ ਦਿਨ ਦੀ ਮਹੱਹਤਾ ਬਾਰੇ ਦੱਸਿਆ ਕਿ  ਔਰਤਾਂ ਦੀ ਇੱਜਤ ਕਰਨਾ ਸਾਡਾ ਸਾਰਿਆ ਦਾ ਮੁੱਢਲਾ ਫਰਜ ਹੈ। ਸਾਡੇ  ਦੇਸ਼ ਨੇ ਹੁਣ ਬਹੁਤ ਤਰੱਕੀ ਕੀਤੀ ਅਤੇ ਸਮਾਜ ਵਿੱਚ ਵੀ ਔਰਤਾਂ ਨੇ ਬਹੁਤ ਤਰੱਕੀ ਕੀਤੀ ਹੈ ਕਿਉਕਿ ਔਰਤਾਂ ਮਰਦਾ ਦੇ ਬਰਾਬਰ ਕੰਮ ਕਰਦੀਆਂ ਹਨ ਜਿਵੇ ਕਿ ਬੈਂਕਾ , ਫੌਜ, ਪੁਲਿਸ ਜਾ ਹੋਰ ਕੋਈ ਸਰਕਾਰੀ ਜਾ ਪ੍ਰਾਈਵੇਟ ਅਦਾਰਾ ਹੋਵੇ। ਦੇਸ਼ ਦੀ ਤਰੱਕੀ ਵਿੱਚ ਔਰਤਾਂ ਦਾ ਵੀ ਮਰਦਾ ਦੇ ਬਰਾਬਰ ਯੋਗਦਾਨ ਹੈ। ਉਨਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਔਰਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨਾ ਦੀ ਸੁਰੱਖਿਆ ਲਈ ਉਨਾ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਤੇ ਕਮਲਜੀਤ ਕੌਰ, ਮਨਜੀਤ ਸਿੰਘ, ਦਿਨੇਸ਼ ਕੁਮਾਰ, ਹਰਪ੍ਰੀਤ ਕੌਰ, ਮਨਜੋਤ, ਕਮਲਾ ਰਾਣੀ, ਜਸਵਿੰਦਰ ਕੌਰ, ਅਤੇ  ਕੇਂਦਰ ਵਿਖੇ ਦਾਖਿਲ  ਮਰੀਜ, ਉਨਾ ਨੇ ਮਾਤਾ-ਪਿਤਾ ਹਾਜਿਰ ਸਨ।