ਪ੍ਰਬੰਧਕਾਂ ਨੇ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੀਤੀ ਬੇਨਤੀ

ਮਾਹਿਲਪੁਰ, ( 8 ਮਾਰਚ)- ਧੁਰ ਕੀ ਬਾਣੀ ਦੇ ਆਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਅੱਜ ਪਿੰਡ ਨੰਗਲ ਖਿਲਾੜੀਆਂ ਦੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਉਨ੍ਹਾਂ ਦੇ ਸਾਥੀ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲੇ ਦੀ ਸ਼ਰਧਾਪੂਰਵਕ ਸ਼ੁਰੂਆਤ ਕੀਤੀ ਗਈ।

ਹਰ ਸਾਲ 10 ਮਾਰਚ ਨੂੰ ਕਰਵਾਏ ਜਾਂਦੇ ਇਸ ਸ਼ਹੀਦੀ ਜੋੜ ਮੇਲੇ ਵਿੱਚ ਇਲਾਕੇ ਦੇ ਸੰਤ ਮਹਾਂਪੁਰਸ਼,ਗੁਰੂ ਕੀਆਂ ਲਾਡਲੀਆਂ ਫੌਜਾਂ, ਕੀਰਤਨੀਏ,ਕਵੀਸ਼ਰ ਤੇ ਸ਼ਰਧਾਲੂ ਪਹੁੰਚ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਤੇ ਸਿੰਘਾਂ ਸ਼ਹੀਦਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।ਇਸ ਵਾਰ ਵੀ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਬਜਵਾੜਾ ਕਲਾਂ, ਗੁਰੂ ਘਰ ਦੇ ਕੀਰਤਨੀਏ ਭਾਈ ਜੋਗਾ ਸਿੰਘ ਜੀ ਰਾਮੂ ਥਿਆੜੇ ਵਾਲੇ,ਬਾਲ ਕਵੀਸ਼ਰ ਭਾਈ ਬਲਜੋਤ ਸਿੰਘ ਤੇ ਸਿਮਰਨਜੋਤ ਸਿੰਘ ਚੱਬੇਵਾਲ ਤੇ ਭਾਈ ਦਵਿੰਦਰ ਸਿੰਘ ਜੀ ਰਾਗੀ ਜੈਤਪੁਰ ਵਾਲੇ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ।ਸੰਗਤਾਂ ਨੂੰ 10 ਮਾਰਚ ਦਿਨ ਐਤਵਾਰ ਨੂੰ ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਸ਼ਹੀਦੀ ਜੋੜ ਮੇਲੇ ਨੂੰ ਸਫਲ ਬਣਾਉਣ ਲਈ ਬੇਨਤੀ ਕੀਤੀ ਜਾਂਦੀ ਹੈ।ਅੱਜ ਆਰੰਭਤਾ ਵੇਲੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ ਬੀਰਾ,ਰਸ਼ਪਾਲ ਸਿੰਘ,ਮਲਕੀਤ ਸਿੰਘ ਹੀਰ,ਤਲਵਿੰਦਰ ਸਿੰਘ ਹੀਰ,ਪਰਗਟ ਸਿੰਘ ਅਮਰੀਕਾ,ਬਲਰਾਜ ਸਿੰਘ,ਪ੍ਰੇਮ ਸਿੰਘ ਜੈਤਪੁਰ, ਜਸਮੀਤ ਸਿੰਘ,ਸਰਬਜੀਤ ਸਿੰਘ,ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।