ਪ੍ਰਾਚੀਨ ਸ਼ਿਵ ਮੰਦਿਰ ਭਰੋਵਾਲ ਵਿਖੇ ਸ਼ਿਵਰਾਤਰੀ ਭੰਡਾਰਾ ਅੱਜ

ਮਾਹਿਲਪੁਰ, ( 8 ਮਾਰਚ )- ਪ੍ਰਾਚੀਨ ਸ਼ਿਵ ਮੰਦਿਰ ਭਰੋਵਾਲ ਵਿਖੇ ਸ਼ਿਵ ਸ਼ਕਤੀ ਮੰਡਲ ਵਲੋਂ ਹਰ ਸਾਲ ਦੀ ਤਰਾਂ ਸ਼ਿਵਰਾਤਰੀ ਭੰਡਾਰੇ ਨੂੰ ਸਮਰਪਿਤ ਸਮਾਗਮ ਕਮੇਟੀ ਪ੍ਰਧਾਨ ਭੁਪਿੰਦਰ ਪਾਲ ਸਿੰਘ ਗੋਲਡੀ ਜੀ ਦੀ ਦੇਖ ਰੇਖ ਹੇਠ 9 ਮਾਰਚ ਦਿਨ ਸ਼ਨੀਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਭ ਤੋਂ ਪਹਿਲਾਂ ਹਵਨ ਦੀ ਰਸਮ ਅਦਾ ਕੀਤੀ ਜਾਵੇਗੀ।

ਉਪਰੰਤ ਵੱਖ-ਵੱਖ ਕਲਾਕਾਰ ਸ਼ਿਵ ਮਹਿਮਾ ਦਾ ਗੁਣ ਗਾਇਨ ਕਰਨਗੇ। ਸਮਾਗਮ ਵਿੱਚ ਪਹੁੰਚ ਰਹੇ ਸੰਤ ਮਹਾਂਪੁਰਸ਼ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਨਗੇ। ਸਮਾਗਮ ਵਿੱਚ ਮੈਡਮ ਸਰਿਤਾ ਸ਼ਰਮਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਡਾਕਟਰ ਕੁਲਵਿੰਦਰ ਬਿੱਟੂ ਸੈਲਾ ਪ੍ਰਧਾਨ ਵਿਸ਼ਵ ਵਰਜਨ ਵੈਲਫੇਅਰ ਸੋਸਾਇਟੀ ਵੀ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਇਲਾਕਾ ਨਿਵਾਸੀ ਸ਼ਿਵ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਸ਼ਾਮਿਲ ਹੋ ਮਹਾਂਪੁਰਸ਼ਾਂ ਦੇ ਧਾਰਮਿਕ ਪ੍ਰਵਚਨ ਸੁਣਨ। ਇਸ ਮੌਕੇ ਭੰਡਾਰਾ ਅਟੁੱਟ ਚੱਲੇਗਾ।