ਪੱਤਰਕਾਰ ਤੇ ਯੂਟਿਊਬਰ ਕਮਲਪ੍ਰੀਤ ਸਿੰਘ "ਪ੍ਰੀਤ ਸੈਣੀ" ਦੀ ਮੌਤ, ਪੋਸਟ ਮਾਰਟਮ ਭਲਕੇ
ਪਟਿਆਲਾ, 5 ਮਾਰਚ - ਪੱਤਰਕਾਰ ਤੇ ਯੂਟਿਊਬਰ ਕਮਲਪ੍ਰੀਤ ਸਿੰਘ "ਪ੍ਰੀਤ ਸੈਣੀ" ਦੀ ਸੋਮਵਾਰ ਬਾਦ ਦੁਪਹਿਰ ਆਪਣੇ ਘਰ ਵਿੱਚ ਹੀ "ਭੇਦਪੂਰਨ ਹਾਲਾਤ" ਵਿੱਚ ਮੌਤ ਹੋ ਗਈ। ਉਹ 42 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਮਨਪ੍ਰੀਤ ਕੌਰ ਤੇ ਬੇਟੀ ਹਰਨੂਰ (10) ਛੱਡ ਗਏ ਹਨ। ਉਹ ਘਰ ਦੇ ਹੇਠਲੇ ਪੋਰਸ਼ਨ ਵਿਚ ਇਕੱਲੇ ਹੀ ਸਨ।

ਪ੍ਰੀਤ ਸੈਣੀ ਦੇ ਸਹੁਰਾ ਸਾਹਿਬ ਗੁਰਦੇਵ ਸਿੰਘ, ਜੋ ਪ੍ਰੀਤ ਦੀ ਅਚਾਨਕ ਤਬੀਅਤ ਖ਼ਰਾਬ ਹੋਣ 'ਤੇ ਸਭ ਤੋਂ ਪਹਿਲਾਂ ਉਥੇ ਪਹੁੰਚੇ, ਨੇ ਦੱਸਿਆ ਕਿ ਪ੍ਰੀਤ ਸੈਣੀ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਗੁਰਦੇਵ ਸਿੰਘ ਮੁਤਾਬਿਕ ਉਨ੍ਹਾਂ ਦੇ ਜਵਾਈ ਨੂੰ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਤਕਲੀਫ਼ ਨਹੀਂ ਸੀ। ਪ੍ਰੀਤ ਸੈਣੀ, ਜਿਨ੍ਹਾਂ ਦੀ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਮੌਰਚਰੀ 'ਚ ਰੱਖੀ ਗਈ ਹੈ, ਦੇ ਮਾਤਾ-ਪਿਤਾ ਤੇ ਹੋਰ ਨਜ਼ਦੀਕੀ ਅਮਰੀਕਾ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਇਥੇ ਪਹੁੰਚਣ 'ਤੇ ਵੀਰਵਾਰ ਨੂੰ ਪੋਸਟ ਮਾਰਟਮ ਕਰਵਾਏ ਜਾਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੌਤ ਦਾ ਕਾਰਨ ਪਤਾ ਲੱਗ ਸਕੇਗਾ। ਇਸੇ ਸਮੇਂ ਅੱਜ ਪ੍ਰੀਤ ਸੈਣੀ ਦੇ ਨਜ਼ਦੀਕੀ ਭਾਈ ਬਲਦੇਵ ਸਿੰਘ ਵਡਾਲਾ (ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਆਪਣੇ ਕਈ ਸਾਥੀਆਂ ਸਮੇਤ ਪਟਿਆਲਾ ਪਹੁੰਚੇ ਅਤੇ ਪਰਿਵਾਰ ਨਾਲ ਅਫ਼ਸੋਸ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪ੍ਰੀਤ ਸੈਣੀ ਨੂੰ ਬੇਬਾਕ- ਦਲੇਰ ਪੱਤਰਕਾਰ ਤੇ ਲੋਕਾਂ ਦੀ ਆਵਾਜ਼ ਕਰਾਰ ਦਿੱਤਾ।