ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋ ਪੰਜਾਬ ਰਜਿ.295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਚੇਅਰਮੈਨ ਡਾ ਸਰਬਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਉਨ੍ਹਾਂ ਕਿਹਾ ਕਿ ਮੀਟਿੰਗ ਹੋਲਾ ਮੁਹੱਲਾ ਅਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ।

 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੈਕਟੀਸ਼ਨਰਾ ਨੂੰ ਲਾਰੇ ਲਗਾ ਰਹੀ ਹੈ ਮਸਲੇ ਨੂੰ ਹੱਲ ਨਹੀਂ ਕਰ ਰਹੀ। ਇਸ ਕਰਕੇ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ.ਬਲਾਕਰ ਕਟਾਰੀਆ ਨੇ ਕਿਹਾ ਕਿ ਸਾਰੇ ਮੈਂਬਰ ਰੈਗੂਲਰ ਹੋ ਜਾਣ ਅਤੇ ਜੋ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰ ਮੈਡੀਕਲ ਪੈ੍ਕਟੀਸ਼ਨਰਾ ਦੀਆਂ ਮੰਗਾਂ ਮੰਨ ਕੇ ਪੈ੍ਕਟਿਸ ਦਾ ਲੀਗਲ ਅਧਿਕਾਰ ਦੇਵੇ ਨਹੀਂ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਡਾ ਸਤਨਾਮ ਜੌਹਲ, ਡਾ ਜਗਦੀਸ਼ ਬੰਗੜ, ਡਾ ਸੁਖਵਿੰਦਰ ਮੰਡਾਲੀ,ਡਾ ਸੁਰਿੰਦਰ ਮੇਹਲੀ,ਡਾ ਸੰਜੇ ਕਪਿਲ,ਡਾ ਬਲਕਾਰ ਚੱਕ ਬਿਲਗਾ,ਡਾ ਰਛਪਾਲ ਗੁਲਾਬ ਗੜੀਆ,ਡਾ ਸਨੀ, ਡਾ ਰਵੀ ਕੁਮਾਰ,ਡਾ ਵਿਜੈ ਮੇਹਲੀ, ਡਾ ਗੁਲਸ਼ਨ ਕੁਮਾਰ, ਡਾ ਰੋਹਿਤ ਕੁਮਾਰ, ਡਾ ਚਰਨਜੀਤ , ਡਾ ਬਲਕਾਰ ਕਟਾਰੀਆ ਸ਼ਾਮਿਲ ਹੋਏ।