ਚੈਕਿੰਗ ਮਗਰੋਂ ਪੀ. ਆਰ. ਟੀ. ਸੀ. ਦੇ ਦੋ ਮੁਲਾਜ਼ਮ ਸਸਪੈਂਡ, ਚਾਰ ਹੋਰ ਜਵਾਬ ਤਲਬ

ਪਟਿਆਲਾ, 1 ਮਾਰਚ - ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਹੈ ਕਿ ਚੈਕਿੰਗ ਦੌਰਾਨ ਦੋਸ਼ੀ ਪਾਏ ਜਾਣ 'ਤੇ ਲੁਧਿਆਣਾ ਡਿੱਪੂ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਅਤੇ ਚਾਰ ਮੁਲਾਜ਼ਮਾਂ ਨੂੰ ਜਵਾਬ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਲਗਾਤਾਰ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ|

 ਪਰ ਫੇਰ ਵੀ ਜੇਕਰ ਕੋਈ ਮੁਲਾਜ਼ਮ ਕੁਰਪਸ਼ਨ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਕੰਮਾਂ ਵਿੱਚ ਸੁਧਾਰ, ਆਮਦਨ ਵਿੱਚ ਵਾਧੇ ਅਤੇ ਜਨਤਕ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਹੀ ਬੀਤੇ ਦਿਨੀਂ ਲੁਧਿਆਣਾ ਡਿੱਪੂ ਦੀ ਚੈਕਿੰਗ ਕੀਤੀ ਗਈ। ਬੱਸ ਪਾਸ ਅਤੇ ਆਨਲਾਈਨ ਕਾਉੰਟਰ ਬੁਕਿੰਗ ਦੇ ਰਿਕਾਰਡ ਵਿੱਚ ਵੱਡੀ ਹੇਰਾਫੇਰੀ ਪਾਈ ਗਈ। ਹਡਾਣਾ ਨੇ ਦੱਸਿਆ ਕਿ ਬੱਸ ਪਾਸ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਗਈ ਜਿਸ ਸਦਕਾ ਅਸਲ ਦੋਸ਼ੀ ਗ੍ਰਿਫ਼ਤ ਵਿੱਚ ਆਏ। ਰਣਜੋਧ ਸਿੰਘ ਹਡਾਣਾ ਨੇ ਆਨ ਲਾਈਨ ਕਾਉੰਟਰ ਬੁਕਿੰਗ ਬਾਰੇ ਦੱਸਿਆ ਕਿ ਇਸ ਵਿੱਚ ਲੋਕਾਂ ਵਲੋਂ ਕਾਉੰਟਰ 'ਤੇ ਜਾ ਕੇ ਆਨਲਾਈਨ ਬੁਕਿੰਗ ਕਾਰਵਾਈ ਜਾਂਦੀ ਹੈ ਅਤੇ ਜੇਕਰ ਟਿਕਟ ਕੈਂਸਲ ਕਰਵਾਉਣੀ ਪਵੇ ਤਾਂ ਸਬੰਧਤ ਅਧਿਕਾਰੀ ਵਲੋਂ ਬੁੱਕ ਕੀਤੀ ਟਿਕਟ ਦਾ ਦੱਸ ਪ੍ਰਤੀਸ਼ਤ ਕਟ ਕੇ ਪੈਸੇ ਵਾਪਸ ਕਰ ਦਿੱਤੇ ਜਾਂਦੇ ਸਨ। ਇਸ ਦਾ ਵੀ ਸਬੰਧਤ ਅਧਿਕਾਰੀਆਂ ਵਲੋਂ ਰਿਕਾਰਡ ਰੱਖਣਾ ਬੇਹੱਦ ਲਾਜ਼ਮੀ ਹੁੰਦਾ ਹੈ। ਸਸਪੈਂਡ ਕੀਤੇ ਮੁਲਾਜ਼ਮਾਂ ਵਲੋਂ ਕੀਤੀ ਗਈ ਅਣਗਹਿਲੀ ਕਾਰਨ ਮਹਿਕਮੇਂ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਸੀ। ਜ਼ੀਰੋ ਕਰੱਪਸ਼ਨ 'ਤੇ ਕੰਮ ਕਰਦਿਆਂ ਲੁਧਿਆਣਾ ਡਿੱਪੂ ਅਤੇ ਹੋਰਨਾਂ ਡਿਪੂਆਂ ਅਤੇ ਅੱਡਿਆਂ ਵਿੱਚ ਵੀ ਪੂਰੀ ਮੁਸਤੈਦੀ ਨਾਲ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕ ਪੱਖੀ ਕੰਮਾਂ ਨਾਲ ਸੰਬੰਧਤ ਹਰ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤੇ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ।