ਐਰੋਸਿਟੀ ਦੇ ਆਈ ਬਲਾਕ ਵਿੱਚ ਰਾਮ ਨੌਮੀ ਦਾ ਤਿਉਹਾਰ ਵਿੱਚ ਮਨਾਇਆ
ਐਸ ਏ ਐਸ ਨਗਰ, 17 ਅਪ੍ਰੈਲ - ਸ੍ਰੀ ਸ਼ਿਵ ਗੌਰੀ ਮੰਦਰ ਕਮੇਟੀ ਨੇ ਰਾਮ ਨੌਮੀ ਦਾ ਤਿਉਹਾਰ ਬਲਾਕ ਆਈ ਐਰੋਸਿਟੀ ਵਿੱਚ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਏ ਐਲ ਸ਼ਰਮਾ ਨੇ ਦੱਸਿਆ ਕਿ ਮਹਿਲਾ ਮੰਡਲੀ ਨੇ ਪੂਰੇ ਨਵਰਾਤਰੀ ਕੀਰਤਨ ਕੀਤਾ।

ਉਹਨਾਂ ਕਿਹਾ ਕਿ ਮਹਿਲਾ ਮੰਡਲੀ ਵਲੋਂ ਐਰੋਸਿਟੀ ਵਿੱਚ ਮੰਦਰ ਦੀ ਜਗ੍ਹਾ ਨਾ ਹੋਣ ਕਾਰਨ ਕਦੇ ਪਾਰਕ ਵਿੱਚ, ਕਿਸੇ ਖਾਲੀ ਥਾਂ, ਕਿਸੇ ਘਰ ਦੇ ਵਿੱਚ ਕੀਰਤਨ ਕੀਤਾ ਜਾਂਦਾ ਹੈ। ਜਿਸ ਦੌਰਾਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਉਹਨਾਂ ਕਿਹਾ ਕਿ ਮੰਦਰ ਕਮੇਟੀ ਨੇ ਜਗ੍ਹਾ ਲਈ ਗਮਾਡਾ ਵਿੱਚ ਅਰਜੀ ਵੀ ਦਿੱਤੀ ਹੋਈ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਦਰ ਲਈ ਜਗ੍ਹਾ ਜਲਦੀ ਤੋਂ ਜਲਦੀ ਦਿੱਤੀ ਜਾਵੇ।
ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਰਜਿੰਦਰ ਕੁਮਾਰ ਪ੍ਰਧਾਨ ਐਸ ਕੇ ਕੌਸ਼ਿਕ, ਕੈਸ਼ੀਅਰ ਸੰਜੀਵ ਉੱਪਲ, ਮੈਂਬਰ ਸੁਰਿੰਦਰ ਬਾਂਸਲ, ਰੁਪਿੰਦਰ ਸ਼ਰਮਾ, ਐਚ ਐਲ ਗਰੋਵਰ, ਚੰਦਰਸ਼ੇਖਰ, ਮਹਿਲਾ ਮੰਡਲੀ ਦੀ ਮੈਂਬਰ ਸ਼ੇਲਾ ਬੰਸਲ, ਰੀਤਾ ਸ਼ਰਮਾ, ਰਾਜ ਸ਼ਰਮਾ, ਰਜਨੀ ਚਾਂਦਨਾ, ਸੁਨੀਤਾ ਗਰੋਵਰ, ਰੇਨੂ ਕੋਸ਼ਿਕ, ਰਜਨੀ ਅਤੇ ਸਵਾਤੀ ਗੋਇਲ ਹਾਜਰ ਸਨ।