ਭਾਜਪਾ ਵਿੱਚ ਸ਼ਾਮਿਲ ਹੋਏ ਪਿੰਡ ਝਾਮਪੁਰ ਦੇ ਵਸਨੀਕ
ਐਸ ਏ ਐਸ ਨਗਰ, 17 ਅਪ੍ਰੈਲ - ਪਿੰਡ ਝਾਮਪੁਰ ਵਾਸੀ ਸੁਰਿੰਦਰ ਪਾਲ, ਸੰਜੇ ਯਾਦਵ, ਰਵਿੰਦਰ ਕੁਮਾਰ ਅਤੇ ਰਾਜਕੁਮਾਰ ਮੰਡਲ ਪ੍ਰਧਾਨ (1) ਅਨਿਲ ਕੁਮਾਰ ਗੁਡੂ ਦੀ ਪ੍ਰਧਾਨਗੀ ਹੇਠ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਉਹਨਾਂ ਨੂੰ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਓਮਾਕਾਂਤ ਤਿਵਾਰੀ ਨੇ ਪਾਰਟੀ ਚਿੰਨ ਪਹਿਨਾ ਕੇ ਭਾਜਪਾ ਵਿੱਚ ਸ਼ਾਮਿਲ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਉਚਿਤ ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ ਭਾਜਪਾ ਨੇਤਾ ਮਨੋਜ ਰੋਹੀਲਾ, ਐਡਵੋਕੇਟ ਸੁਭਾਸ਼ ਵਸ਼ਿਸ਼ਟ (ਬਾਬੂ ਚੰਡੀਗੜ੍ਹੀਆ) ਅਤੇ ਟਿੰਕੂ ਸਿੰਘ ਹਾਜਰ ਸਨ।