
ਰਾਮ ਨੌਮੀ ਦੇ ਮੌਕੇ ਤੇ ਭੰਡਾਰੇ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 17 ਅਪ੍ਰੈਲ - ਫੇਜ਼-1 ਦੀ ਸ਼੍ਰੀ ਰਾਮ ਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਰਾਮਨੌਮੀ ਦੇ ਮੌਕੇ ਤੇ ਭੰਡਾਰਾ ਅਤੇ ਛਬੀਲ ਲਗਾਈ ਗਈ। ਲੰਗਰ ਵੰਡਣ ਤੋਂ ਪਹਿਲਾਂ ਕਮੇਟੀ ਦੇ ਮੈਂਬਰਾਂ ਵਲੋਂ ਭਗਵਾਨ ਸ੍ਰੀ ਰਾਮ ਦੀ ਪੂਜਾ ਅਰਚਨਾ ਕੀਤੀ ਗਈ।
ਐਸ ਏ ਐਸ ਨਗਰ, 17 ਅਪ੍ਰੈਲ - ਫੇਜ਼-1 ਦੀ ਸ਼੍ਰੀ ਰਾਮ ਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਰਾਮਨੌਮੀ ਦੇ ਮੌਕੇ ਤੇ ਭੰਡਾਰਾ ਅਤੇ ਛਬੀਲ ਲਗਾਈ ਗਈ। ਲੰਗਰ ਵੰਡਣ ਤੋਂ ਪਹਿਲਾਂ ਕਮੇਟੀ ਦੇ ਮੈਂਬਰਾਂ ਵਲੋਂ ਭਗਵਾਨ ਸ੍ਰੀ ਰਾਮ ਦੀ ਪੂਜਾ ਅਰਚਨਾ ਕੀਤੀ ਗਈ।
ਰਾਮਲੀਲਾ ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕਿ ਸ੍ਰੀ ਰਾਮ ਲੀਲਾ ਅਤੇ ਦੁਸਹਿਰਾ ਕਮੇਟੀ ਪਿਛਲੇ ਕਈ ਸਾਲਾਂ ਤੋਂ ਮੁਹਾਲੀ ਵਿੱਚ ਰਾਮਲੀਲਾ ਦਾ ਮੰਚਨ ਕਰ ਰਹੀ ਹੈ ਅਤੇ ਹਰ ਰਾਮਨੌਮੀ ਤੇ ਕਮੇਟੀ ਦੇ ਮੈਂਬਰਾਂ ਵੋਂ ਇਕੱਠੇ ਹੋ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਪ੍ਰਤੀਕ ਕਪੂਰ, ਜਨਰਲ ਸਕੱਤਰ ਕਮਲ ਸ਼ਰਮਾ, ਸੰਯੁਕਤ ਸਕੱਤਰ ਸੰਦੀਪ ਰਾਣਾ, ਖਜਾਨਚੀ ਭੁਪਿੰਦਰ ਸੋਢੀ ਅਤੇ ਕਾਰਜਕਾਰੀ ਮੈਂਬਰਾਂ ਵਿੱਚ ਵਿਕਰਮਜੀਤ ਸਿੰਘ, ਸਿਕੰਦਰ, ਗੌਰਖ, ਅਦਿੱਤਿਆ ਅਤੇ ਹੋਰ ਹਾਜਿਰ ਸਨ।
ਰਾਮਨੌਮੀ ਮੌਕੇ ਪ੍ਰਭਾਤ ਫੇਰੀ ਕੱਢੀ
ਖਰੜ : ਸ੍ਰੀ ਰਾਮ ਮੰਦਿਰ ਅੱਜ ਸਰੋਵਰ ਵਿਕਾਸ ਸਮਿਤੀ ਖਰੜ ਵੱਲੋਂ ਰਾਮਨੌਮੀ ਮੌਕੇ ਪ੍ਰਭਾਤ ਫੇਰੀ ਕੱਢੀ ਗਈ। ਸਮਿਤੀ ਦੇ ਪ੍ਰੈਸ ਸਕੱਤਰ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਇਹ ਖਰੜ ਦੀਆਂ ਸਾਰੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੇ ਸਹਿਯੋਗ ਨਾਲ ਕੱਢੀ ਗਈ ਪ੍ਰਭਾਤ ਫੇਰੀ ਸ਼੍ਰੀ ਰਾਮ ਭਵਨ ਖਰੜ ਤੋਂ ਸ਼ੁਰੂ ਕਰਕੇ ਖਰੜ ਸ਼ਹਿਰ ਵਿੱਚ ਘੁੰਮਦੇ ਹੋਏ ਵਾਪਸ ਸ੍ਰੀ ਰਾਮ ਭਵਨ ਤੇ ਆ ਕੇ ਸਮਾਪਤ ਹੋਈ। ਇਸ ਦੌਰਾਨ ਧਰਮਪਾਲ ਸ਼ਰਮਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਇੰਦੂ ਪਾਲ ਸ਼ਰਮਾ ਪ੍ਰਭਾਤ ਫੇਰੀ ਦੇ ਪ੍ਰਮੁੱਖ ਰਹੇ। ਪ੍ਰਭਾਤ ਫੇਰੀ ਦੌਰਾਨ ਸ੍ਰੀਮਤੀ ਪ੍ਰਵੇਸ਼ ਸ਼ਰਮਾ ਅਤੇ ਆਸ਼ੂਪੁਰੀ ਨੇ ਭਜਨਾਂ ਦਾ ਗੁਣਗਾਨ ਕੀਤਾ।
