ਬਿੱਟੂ ਭਟੋਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰ ਦੇ ਵਿਕਾਸ ਲਈ ਭੇਂਟ ਕੀਤੀ ਨਗਦ ਰਾਸ਼ੀ

ਨਵਾਂਸ਼ਹਿਰ - ਸਰਕਾਰੀ ਪ੍ਰਾਈਮਰੀ ਸਕੂਲ ਬੇਗਮਪੁਰ ਤਹਿਸੀਲ ਫਗਵਾੜਾ ਦੇ ਚਲ ਰਹੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾਉਂਦੇ ਹੋਏ ਐਨ.ਆਰ.ਆਈ. ਬਿੱਟੂ ਭਟੋਆ ਪੁੱਤਰ ਨਾਨਕ ਸਿੰਘ ਵਾਸੀ ਬੇਗਮਪੁਰ ਨੇ 51 ਹਜਾਰ ਰੁਪਏ ਦੀ ਨਗਦ ਰਾਸ਼ੀ ਬਲਾਕ ਸੰਮਤੀ ਮੈਂਬਰ ਪਵਨ ਸੋਨੂੰ, ਸਾਬਕਾ ਸਰਪੰਚ ਬਲਵੰਤ ਸਿੰਘ ਅਤੇ ਤੇਜਪਾਲ ਮਾਹੀ ਨੂੰ ਭੇਂਟ ਕੀਤੀ।

ਬਿੱਟੂ ਭਟੋਆ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਮੇਟੀ ਚੇਅਰਮੈਨ ਅਤੇ ਰਿਟਾ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦੇ ਨਵੀਨੀਕਰਣ ਦਾ ਕੰਮ ਅੰਤਿਮ ਦੌਰ ਵਿਚ ਹੈ। ਉਹਨਾਂ ਸਮੂਹ ਸੰਗਤ ਨੂੰ ਇਸ ਨੇਕ ਉਪਰਾਲੇ ਵਿਚ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਵੀ ਕੀਤੀ। ਇਸ ਦੌਰਾਨ ਉਹਨਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਅਗਲੇ ਵਿਦਿਅਕ ਸੈਸ਼ਨ ਵਿਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਤਾਂ ਜੋ ਉਹਨਾਂ ਨੂੰ ਸਕੂਲ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਵਧੀਆ ਸਹੂਲਤਾਂ ਦਾ ਲਾਭ ਮਿਲ ਸਕੇ। ਇਸ ਮੌਕੇ ਕੁਲਵਿੰਦਰ ਚੰਦ, ਪਰਮਜੀਤ ਰਾਮ, ਗੁਰਨਾਮ ਰਾਮ, ਹਰਦੇਵ ਚੰਦ, ਮਨਜੀਤ ਕੌਰ, ਹਰਦੇਵ ਮਾਹੀ ਆਦਿ ਹਾਜਰ ਸਨ।