ਸਿਰਜਣਾ ਕੇਂਦਰ ਵੱਲੋਂ ਨੌਜਵਾਨ ਸ਼ਾਇਰ ਅਤੇ ਗਾਇਕ ਮਨਿੰਦਰ ਸੈਣੀ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ--ਕੰਵਰ ਇਕਬਾਲ ਸਿੰਘ

ਇਲਾਕੇ ਦੇ ਨੌਜਵਾਨ ਸ਼ਾਇਰ ਅਤੇ ਗਾਇਕ ਮਨਿੰਦਰ ਸੈਣੀ ਉਰਫ਼ ਮਨ ਸੈਣੀ (ਉਮਰ 40 ਸਾਲ) ਦੀ ਬੇਵਕਤੀ ਮੌਤ ਉਪਰੰਤ ਇੱਕ ਸ਼ੋਕ ਸਭਾ ਦਾ ਆਯੋਜਨ ਸਿਰਜਣਾ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ ! ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਪਣੇਂ ਸੰਬੋਧਨ ਦੌਰਾਨ ਕਿਹਾ ਕਿ ਸੈਣੀਂ ਦੀ ਬੇਵਕਤੀ ਮੌਤ ਨਾਲ ਨਾ ਸਿਰਫ਼ ਸਾਹਿਤ ਖੇਤਰ ਨੂੰ ਵੱਡਾ ਘਾਟਾ ਪਿਆ ਹੈ ਬਲਕਿ ਸਿਰਜਣਾ ਕੇਂਦਰ ਕਪੂਰਥਲਾ ਵਰਗੀ ਸਾਹਿਤ ਸਭਾ ਨੂੰ ਵੀ ਇਸ ਨੌਜਵਾਨ ਦੇ ਛੋਟੀ ਉਮਰੇ ਤੁਰ ਜਾਣ ਦਾ ਬਹੁਤ ਦੁੱਖ ਹੈ।

ਪ੍ਰੋ. ਕੁਲਵੰਤ ਔਜਲਾ ਨੇ ਕਿਹਾ ਕਿ ਸਿਰਜਣਾ ਕੇਂਦਰ ਨਾਲ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਜੁੜੇ ਅਤੇ ਸਰਗਰਮ ਮੈਂਬਰ ਰਹੇ ਮਨਿੰਦਰ ਸੈਣੀ ਨੇ ਗੀਤਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ! ਡਾ.ਅਵਤਾਰ ਸਿੰਘ ਭੰਡਾਲ ਨੇ ਦੱਸਿਆ ਕਿ ਸੈਣੀਂ ਨੇ ਕਈ ਧਾਰਮਿਕ ਅਤੇ ਸੰਜੀਦਾ ਵਿਸ਼ਿਆਂ ਨਾਲ ਜੁੜੇ ਗੀਤ ਲਿਖ ਅਤੇ ਗਾ ਕੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ! ਪ੍ਰਿੰਸੀਪਲ ਕੇਵਲ ਸਿੰਘ ਰਤੜਾ ਨੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਸਰਗਰਮ ਅਤੇ ਸਾਹਿਤ ਵਿੱਚ ਰੁਚੀ ਰੱਖਣ ਵਾਲੇ ਸਾਹਿਤ ਪ੍ਰੇਮੀ ਦਾ ਇੰਝ ਤੁਰ ਜਾਣਾ ਅਸਹਿ ਅਤੇ ਅਕਹਿ ਘਾਟਾ ਹੈ। ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖਾਨ ਨੇ ਜਾਣਕਾਰੀ ਦਿੱਤੀ ਕਿ ਮਨਿੰਦਰ ਸੈਣੀ ਨੇ ਨਾ ਸਿਰਫ਼ ਸਾਹਿਤ ਨਾਲ ਆਪਣਾਂ ਰਾਬਤਾ ਕਾਇਮ ਰੱਖਿਆ ਸਗੋਂ ਸਮੇਂ-ਸਮੇਂ ਸਾਹਿਤਕ ਸਭਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਵਿਤੀ ਸਹਿਯੋਗ ਵੀ ਦਿੱਤਾ। 
ਆਸ਼ੁ ਕੁਮਰਾ ਅਤੇ ਅਵਤਾਰ ਸਿੰਘ ਗਿੱਲ ਨੇ ਸੈਣੀ ਦੇ ਨਵੇਕਲਿਆਂ ਪੱਖਾਂ ਤੇ ਝਾਤ ਪਾਉਂਦਿਆਂ ਦੱਸਿਆ ਕਿ ਗਾਇਕੀ ਅਤੇ ਲਿਖਣ ਦੇ ਇਸ ਸ਼ੌਕ ਨੇ ਉਸਦੇ ਕੋਲੋਂ ਕਈ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਕਾਰਜ ਕਰਵਾਏ। ਸੈਣੀ ਨਾਲ ਨੇੜਤਾ ਰੱਖਣ ਵਾਲੇ ਉਸਦੇ ਪਰਮ ਮਿੱਤਰ ਸ਼ਾਇਰ ਮਲਕੀਤ ਸਿੰਘ ਮੀਤ ਅਤੇ ਦੀਸ਼ ਦਬੁਰਜੀ ਨੇ ਜ਼ਿਕਰ ਕੀਤਾ ਕਿ ਉਸਦੇ ਬਹੁਤੇ ਗੀਤ ਸੂਫ਼ੀ ਗਾਇਕੀ ਦੀ ਤਰਜ਼ਮਾਨੀ ਉੱਤੇ ਸਨ। ਡਾ.ਪਰਮਜੀਤ ਸਿੰਘ ਮਾਨਸਾ ਨੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਆਪਣਾ ਸੰਗੀਤਕ ਗੁਰੂ ਮੰਨਣ ਵਾਲੇ ਅਤੇ "ਨਕੋਦਰ ਦੇ ਰਾਹ", "ਛੱਲਾ", "ਇੱਕ ਤਾਰਾ", "ਹੋਲੀ" ਵਰਗੇ ਕਈ ਹੋਰ ਗੀਤਾਂ ਦੇ ਮਸ਼ਹੂਰ ਗਾਇਕ ਮਨਿੰਦਰ ਸੈਣੀ ਦੀ ਯਾਦ ਅਤੇ ਚਿਹਰਾ ਸਦਾ ਹੀ ਚੇਤੇ ਆਉਣਗੇ। 
ਅੰਤ ਵਿੱਚ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਸ਼ੋਕ ਸਭਾ ਵਿੱਚ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸਿਰਜਣਾ ਕੇਂਦਰ ਪਰਿਵਾਰ ਇਸ ਮੰਦਭਾਗੀ ਘੜੀ ਵਿੱਚ ਸੈਣੀਂ ਪਰਿਵਾਰ ਨਾਲ ਗਹਿਰਾ ਦੁੱਖ ਵਿਅਕਤ ਕਰਦਾ ਹੈ।