
ਸਰਕਾਰ ਦੇ ਲੋਕ ਹਿਤ ਵਿੱਚ ਲਏ ਫ਼ੈਸਲੇ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੇ : ਪਠਾਣਮਾਜਰਾ
ਸਨੌਰ (ਪਟਿਆਲਾ), 20 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕ ਹਿਤਾਂ ਲਈ ਲਏ ਗਏ ਫੈਸਲੇ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੇ। ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਪਰਿਵਾਰਾਂ ਵਿੱਚ ਫੁੱਟ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹਲਕਾ ਸਨੌਰ ਤੋਂ ਬਲਾਕ ਭੁਨਰਹੇੜੀ ਦੇ ਕਈ ਪਿੰਡਾਂ ਦੇ ਦਰਜਨਾਂ ਪੰਚਾਂ-ਸਰਪੰਚਾਂ ਨੂੰ "ਆਪ" ਵਿੱਚ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਨੌਰ (ਪਟਿਆਲਾ), 20 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕ ਹਿਤਾਂ ਲਈ ਲਏ ਗਏ ਫੈਸਲੇ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੇ। ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਪਰਿਵਾਰਾਂ ਵਿੱਚ ਫੁੱਟ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹਲਕਾ ਸਨੌਰ ਤੋਂ ਬਲਾਕ ਭੁਨਰਹੇੜੀ ਦੇ ਕਈ ਪਿੰਡਾਂ ਦੇ ਦਰਜਨਾਂ ਪੰਚਾਂ-ਸਰਪੰਚਾਂ ਨੂੰ "ਆਪ" ਵਿੱਚ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਚਾਇਤੀ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਵੱਧ ਤੋਂ ਵੱਧ ਪੰਚਾਇਤਾਂ ਸਹਿਮਤੀ ਨਾਲ ਬਣਾਉਣ ਜਿਸ ਨਾਲ ਪਿੰਡਾਂ ਵਿੱਚ ਹੋਰ ਵੀ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਸਕਣਗੇ। ਚੋਣਾਂ ਦੌਰਾਨ ਆਪਸ ਵਿੱਚ ਵਧੀਆਂ ਰੰਜਸ਼ਾਂ ਕਈ ਪੀੜ੍ਹੀਆਂ ਤਕ ਚਲਦੀਆਂ ਹਨ, ਲੋਕ ਇਨ੍ਹਾਂ ਰੰਜਸ਼ਾਂ ਤੋਂ ਗ਼ੁਰੇਜ਼ ਕਰਨ। ਉਨ੍ਹਾਂ ਕਿਹਾ ਕਿ "ਆਪ" ਸਰਕਾਰ ਦੇ ਲੋਕ ਹਿਤ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਠਾਣਮਾਜਰਾ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪਾਰਟੀ ਵਿੱਚ ਪੂਰਾ ਮਾਣ-ਸਨਮਾਨ ਦਿਤਾ ਜਾਵੇਗਾ।
‘ਆਪ’ ‘ਚ ਸ਼ਾਮਲ ਹੋਣ ਵਾਲਿਆਂ ਵਿੱਚ ਸਰਪੰਚ ਗੁਰਮੀਤ ਸਿੰਘ ਸ਼ੇਖਪੁਰ ਜਗੀਰ, ਮਨਿੰਦਰ ਸਿੰਘ ਸਰਪੰਚ ਕਛਵਾ, ਸੁਖਵਿੰਦਰ ਸਿੰਘ ਸਰਪੰਚ ਅਦਾਲਤੀਵਾਲਾ, ਰਵਿੰਦਰ ਸਿੰਘ ਸਰਪੰਚ ਅਸਮਾਨਪੁਰ, ਸ਼ਿੰਦਰ ਸਿੰਘ ਸਰਪੰਚ ਮਘਰ ਸਾਹਿਬ, ਗੁਰਦੇਵ ਸਿੰਘ ਅਦਾਲਤੀਵਾਲਾ, ਬਿੱਟੂ ਅਦਾਲਤੀਵਾਲਾ, ਜਸਵਿੰਦਰ ਸਿੰਘ ਕਛਵਾ, ਗੁਰਦੇਵ ਸਿੰਘ ਵਿਰਕ, ਦੇਵ ਸਿੰਘ, ਸ਼ਬੇਗ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਸ਼ੇਰਜੰਟ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਭਜਨ ਸਿੰਘ, ਰਘਬੀਰ ਸਿੰਘ, ਹਾਕਮ ਸਿੰਘ, ਸੁਖਵੀਰ ਸਿੰਘ ਪੰਚ ਮਘਰ ਸਾਹਿਬ, ਗੌਰਵ ਸ਼ਰਮਾ, ਰਾਮ ਰਤਨ ਬੰਟੀ ਆਦਿ ਸ਼ਾਮਲ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਸੋਹਲ , ਜੋਗਿੰਦਰ ਸਿੰਘ ਵਿਰਕ ਪ੍ਰਧਾਨ ਸਰਪੰਚ ਯੂਨੀਅਨ, ਪੰਜਾਬ ਸਿੰਘ ਚੁੰਹਟ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਮੌਜੂਦ ਸਨ ।
